ਆਂਧਰਾ ਪ੍ਰਦੇਸ਼ ਵਿਚ ਦਰਜ ਹੋਏ ਕੋਰੋਨਾ ਵਾਇਰਸ ਦੇ 7,822 ਮਾਮਲੇ
Monday, Aug 03, 2020 - 09:32 PM (IST)
ਅਮਰਾਵਰਤੀ- ਆਂਧਰਾ ਪ੍ਰਦੇਸ਼ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 7,822 ਨਵੇਂ ਮਾਮਲੇ ਦਰਜ ਹੋਏ, ਜਿਸ ਕਾਰਨ ਵਾਇਰਸ ਪੀੜਤਾਂ ਦੀ ਗਿਣਤੀ ਕੁੱਲ 1,66,586 ਹੋ ਗਈ ਹੈ। ਉੱਥੇ ਹੀ, ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿਚ ਇਸ ਮਹਾਮਾਰੀ ਕਾਰਨ ਪੀੜਤ 63 ਹੋਰ ਲੋਕਾਂ ਦੀ ਮੌਤ ਹੋ ਗਈ ਤੇ 5,786 ਲੋਕ ਸਿਹਤਯਾਬ ਹੋਣ ਦੇ ਬਾਅਦ ਹਸਪਤਾਲਾਂ ਤੋਂ ਆਪਣੇ ਘਰ ਚਲੇ ਗਏ। ਸਰਕਾਰ ਨੇ ਇਕ ਬੁਲੇਟਿਨ ਵਿਚ ਕਿਹਾ ਕਿ ਸੂਬੇ ਵਿਚ ਹੁਣ ਤੱਕ 88,672 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇਸ ਦੇ ਨਾਲ ਹੀ ਫਿਲਹਾਲ 76,377 ਲੋਕ ਅਜੇ ਵੀ ਇਲਾਜ ਅਧੀਨ ਹਨ।
ਬੁਲੇਟਿਨ ਵਿਚ ਕਿਹਾ ਗਿਆ ਹੈ ਕਿ 63 ਹੋਰ ਲੋਕਾਂ ਦੀ ਮੌਤ ਹੋਣ ਨਾਲ ਸੂਬੇ ਵਿਚ ਇਸ ਮਹਾਮਾਰੀ ਨਾਲ ਪੀੜਤ 1,537 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਸਰਕਾਰ ਨੇ ਕਿਹਾ ਕਿ ਲੋਕਾਂ ਦੇ ਠੀਕ ਹੋਣ ਦੀ ਦਰ ਵੱਧ ਕੇ 53.23 ਫੀਸਦੀ ਹੋ ਗਈ ਹੈ ਜਦਕਿ ਮੌਤ ਦਰ ਥੋੜ੍ਹੀ ਘੱਟ ਕੇ 0.92 ਫੀਸਦੀ ਹੈ।