ਮਾਪਿਆਂ ਲਈ ਵੱਡੀ ਰਾਹਤ, ਯੂਕ੍ਰੇਨ ਦੇ ਸੂਮੀ ’ਚ ਫਸੇ 694 ਭਾਰਤੀ ਵਿਦਿਆਰਥੀ ਕੱਢੇ ਗਏ

03/08/2022 3:53:10 PM

ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਜੰਗ ਪ੍ਰਭਾਵਿਤ ਯੂਕ੍ਰੇਨ ਦੇ ਸੂਮੀ ਸ਼ਹਿਰ ’ਚੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ। ਵਿਦਿਆਰਥੀ ਬੱਸਾਂ ’ਚ ਸਵਾਰ ਹੋ ਕੇ ਪੋਲਤਾਵਾ ਸ਼ਹਿਰ ਲਈ ਰਵਾਨਾ ਹੋ ਗਏ ਹਨ। ਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਕੰਟਰੋਲ ਰੂਮ ’ਚ ਗੱਲ ਕੀਤੀ ਹੈ, ਬੀਤੀ ਰਾਤ ਤੱਕ ਸੂਮੀ ’ਚ 694 ਭਾਰਤੀ ਵਿਦਿਆਰਥੀ ਸਨ। ਉਹ ਸਾਰੇ ਅੱਜ ਬੱਸਾਂ ’ਚ ਸਵਾਰ ਹੋ ਕੇ ਪੋਲਤਾਵਾ ਲਈ ਰਵਾਨਾ ਹੋ ਗਏ ਹਨ।’’

ਇਹ ਵੀ ਪੜ੍ਹੋ: ਯੂਕ੍ਰੇਨ ਸੰਕਟ: PM ਮੋਦੀ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ 35 ਮਿੰਟ ਕੀਤੀ ਗੱਲਬਾਤ, ਜਾਣੋ ਕੀ ਹੋਈ ਵਿਚਾਰ-ਚਰਚਾ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਫੋਨ ’ਤੇ ਗੱਲ ਕੀਤੀ ਸੀ। ਉਨ੍ਹਾਂ ਨੇ ਸੂਮੀ ਤੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਸੀ, ਜੋ ਪੂਰਬੀ ਯੂਰਪੀ ਦੇਸ਼ ’ਤੇ ਰੂਸ ਦੇ ਹਮਲ ਤੋਂ ਬਾਅਦ ਉੱਥੇ ਫਸ ਗਏ ਹਨ। ਭਾਰਤ ਹੁਣ ਤਕ ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਆਪਣੇ 17,100 ਤੋਂ ਵੱਧ ਨਾਗਰਿਕਾਂ ਨੂੰ ਵਾਪਸ ਦੇਸ਼ ਲਿਆਉਣ ’ਚ ਸਫ਼ਲ ਰਿਹਾ ਹੈ, ਜਿਸ ਲਈ ‘ਆਪ੍ਰੇਸ਼ਨ ਗੰਗਾ’ ਚਲਾਇਆ ਗਿਆ ਹੈ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ 21 ਸਾਲ ਪੁਰਾਣੀ ਤਸਵੀਰ ਵਾਇਰਲ, ਜਦੋਂ ਪੁਤਿਨ ਦੇ ਪਿੱਛੇ ਖੜ੍ਹੇ ਸਨ PM ਮੋਦੀ


Tanu

Content Editor

Related News