ਗੁਜਰਾਤ : 68 ਲੜਕੀਆਂ ਦੇ ਉਤਰਵਾਏ ਕੱਪੜੇ, ਮਾਮਲਾ ਦਰਜ

2/14/2020 6:40:21 PM

ਨਵੀਂ ਦਿੱਲੀ — ਗੁਜਰਾਤ ਦੇ ਭੂਜ 'ਚ ਗਰਲਜ਼ ਕਾਲਜ 'ਚ ਪੀਰੀਅਡਸ ਚੈੱਕ ਕਰਨ ਲਈ ਵਿਦਿਆਰਥਣਾਂ ਦੇ ਕੱਪੜੇ ਉਤਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਪੁਲਸ ਨੇ ਕਾਲਜ ਦੀ ਪ੍ਰਿੰਸੀਪਲ ਅਤੇ ਮਹਿਲਾ ਵਾਰਡਨ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਗੁਜਰਾਤ ਪੁਲਸ ਨੇ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ। ਐੱਨ.ਸੀ.ਡਬਲਿਊ ਨੇ ਇਸ ਨੂੰ ਪ੍ਰੇਸ਼ਾਨ ਕਰਨ ਵਾਲੀ ਘਟਨਾ ਦੱਸਿਆ ਇਸ ਦੇ ਲਈ ਜਾਂਚ ਕਮੇਟੀ ਗਠਿਕ ਕੀਤੀ ਹੈ ਜੋ ਹਾਸਟਲ ਦਾ ਦੌਰਾ ਕਰੇਗੀ। ਨਾਲ ਹੀ ਲੜਕੀਆਂ ਨੂੰ ਅਜਿਹੀਆਂ ਘਟਨਾਵਾਂ 'ਤੇ ਅੱਗੇ ਆਉਣ ਅਤੇ ਬੋਲਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਗੁਜਰਾਤ ਦੇ ਭੂਜ ਜ਼ਿਲੇ 'ਚ ਸ਼੍ਰੀ ਸਹਜਾਨੰਦ ਗਰਲਜ਼ ਇੰਸਟੀਚਿਊਟ 'ਚ ਇਹ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਇਹ ਖਬਰ ਇਸ ਸਥਾਨਕ ਮੀਡੀਆ ਸੰਸਥਾਨ 'ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਾਹਮਣੇ ਆਈ ਹੈ। ਇਸ ਮੀਡੀਆ ਸੰਸਥਾਨ ਦੀ ਰਿਪੋਰਟ ਮੁਤਾਬਕ ਲੜਕੀਆ ਨੂੰ ਕਾਲਜ 'ਚ ਪੀਰੀਅਡਸ ਦੌਰਾਨ ਕਿਸੇ ਵੀ ਹੋਰ ਵਿਦਿਆਰਥੀ ਜਾਂ ਵਿਦਿਆਰਥਣ ਨਾਲ ਹੱਥ ਮਿਲਾਉਣ ਜਾਂ ਗਲੇ ਮਿਲਣ ਦੀ ਵੀ ਮਨਜ਼ੂਰੀ ਨਹੀਂ ਹੈ।
ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਾਸਟਲ ਦੇ ਗਾਰਡਨ 'ਚ ਇਸਤੇਮਾਲ ਕੀਤਾ ਹੋਇਆ ਸੈਨੇਟਰੀ ਪੈਡ ਮਿਲਿਆ। ਇਸ ਤੋਂ ਬਾਅਦ ਵਾਰਡਨ ਨੂੰ ਸ਼ੱਕ ਹੋਇਆ ਕਿ ਇਹ ਹਾਸਟਲ ਦੀ ਕਿਸੇ ਲੜਕੀ ਨੇ ਅਜਿਹਾ ਕੀਤਾ ਹੋਵੇਗਾ ਅਤੇ ਪੈਡ ਨੂੰ ਇਸਤੇਮਾਲ ਕਰਨ ਤੋਂ ਬਾਅਦ ਵਾਸ਼ਰੂਮ ਦੀ ਖਿੜਕੀ ਤੋਂ ਸੁੱਟ ਦਿੱਤਾ ਹੋਵੇਗਾ। ਇਹ ਪਤਾ ਲਗਾਉਣ ਲਈ ਆਖਿਰ ਕਿਸ ਲੜਕੀ ਨੇ ਅਜਿਹਾ ਕੀਤਾ ਹੈ ਵਾਰਡਨ ਨੇ ਵਾਸ਼ਰੂਮ 'ਚ ਲੜਕੀਆਂ ਦੇ ਕੱਪੜੇ ਉਤਰਵਾ ਕੇ ਚੈਕਿੰਗ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

This news is Edited By Inder Prajapati