ਬੇਹੱਦ ਸ਼ਰਮਨਾਕ! 65 ਸਾਲਾ ਨੇਤਰਹੀਣ ਮਾਂ ਨਾਲ ਪੁੱਤ ਨੇ ਟੱਪੀਆਂ ਹੱਦਾਂ

Wednesday, Oct 02, 2024 - 04:39 PM (IST)

ਬੇਹੱਦ ਸ਼ਰਮਨਾਕ! 65 ਸਾਲਾ ਨੇਤਰਹੀਣ ਮਾਂ ਨਾਲ ਪੁੱਤ ਨੇ ਟੱਪੀਆਂ ਹੱਦਾਂ

ਕਾਸ਼ੀਪੁਰ- ਉੱਤਰਾਖੰਡ 'ਚ ਬਾਜਪੁਰ ਦੇ ਇਕ ਪਿੰਡ ਵਿਚ ਮਾਂ-ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪੁੱਤ ਵਲੋਂ ਕਮਰਾ ਬੰਦ ਕਰ ਕੇ ਆਪਣੀ ਨੇਤਰਹੀਣ ਬਜ਼ੁਰਗ ਮਾਂ ਨਾਲ ਜਬਰ-ਜ਼ਿਨਾਹ ਦੀ ਘਿਨੌਣੀ ਕਰਤੂਤ ਕੀਤੀ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਫਾਹੇ ਨਾਲ ਲਟਕੇ ਮਿਲੇ ਇਕ ਹੀ ਪਰਿਵਾਰ ਦੇ 4 ਜੀਅ, ਸੁਸਾਈਡ ਨੋਟ ਬਰਾਮਦ

ਜਾਣਕਾਰੀ ਮੁਤਾਬਕ 65 ਸਾਲਾ ਨੇਤਰਹੀਣ ਔਰਤ ਸੋਮਵਾਰ ਰਾਤ ਕਰੀਬ 12.30 ਵਜੇ ਘਰ ਦੇ ਵੇਹੜੇ 'ਚ ਸੌਂ ਰਹੀ ਸੀ। ਇਸ ਦੌਰਾਨ ਉਸ ਦਾ 25 ਸਾਲਾ ਬੇਟਾ ਸੁਆਉਣ ਦੇ ਬਹਾਨੇ ਉਸ ਨੂੰ ਕਮਰੇ 'ਚ ਲੈ ਗਿਆ। ਉਸ ਨੇ ਕਮਰਾ ਬੰਦ ਕਰਨ ਤੋਂ ਬਾਅਦ ਮੂੰਹ ਦਬਾ ਕੇ ਮਾਂ ਨਾਲ ਜਬਰ ਜ਼ਿਨਾਹ  ਕੀਤਾ। ਕਮਰੇ ਤੋਂ ਮਾਂ ਦੇ ਰੌਣ ਦੀ ਆਵਾਜ਼ ਸੁਣ ਕੇ ਪੀੜਤਾ ਦਾ ਵੱਡਾ ਬੇਟਾ ਪਹੁੰਚਿਆ। ਕਾਫ਼ੀ ਦੇਰ ਖੜਕਾਉਣ 'ਤੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਿਆ। ਇਸ 'ਤੇ ਉਸ ਨੇ ਦਰਵਾਜ਼ਾ ਤੋੜ ਕੇ ਮਾਂ ਨੂੰ ਬਾਹਰ ਕੱਢਿਆ। ਉਸ ਤੋਂ ਬਾਅਦ ਉਹ ਮਾਂ ਨੂੰ ਆਪਣੇ ਕਮਰੇ 'ਚ ਲੈ ਗਿਆ। ਮਾਂ ਨੇ ਆਪਣੇ ਵੱਡੇ ਬੇਟੇ ਨੂੰ ਆਪਬੀਤੀ ਦੱਸੀ। ਇਸ ਦੌਰਾਨ ਉਸ ਦੀ ਭਰਾ ਨਾਲ ਝੜਪ ਵੀ ਹੋਈ। ਘਟਨਾ ਦੀ ਸੂਚਨਾ 'ਤੇ ਮਿਲਦੇ ਹੀ ਕੋਤਵਾਲੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਅਕਤੂਬਰ ਨੂੰ ਦੋਸ਼ੀ ਨੂੰ ਕੋਰਟ 'ਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News