25 ਦਸੰਬਰ ਤੋਂ ਨਵੀ ਮੁੰਬਈ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰੇਗੀ ਇੰਡੀਗੋ

Sunday, Nov 16, 2025 - 03:10 AM (IST)

25 ਦਸੰਬਰ ਤੋਂ ਨਵੀ ਮੁੰਬਈ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰੇਗੀ ਇੰਡੀਗੋ

ਮੁੰਬਈ (ਭਾਸ਼ਾ) - ਇੰਡੀਗੋ ਨੇ ਕਿਹਾ ਕਿ ਉਹ 25 ਦਸੰਬਰ ਤੋਂ ਨਵੇਂ ਬਣੇ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਸੰਚਾਲਨ ਸ਼ੁਰੂ ਕਰੇਗੀ। ਇਸ ਤਹਿਤ ਘਰੇਲੂ ਹਵਾਈ ਸੇਵਾਵਾਂ  ਜ਼ਰੀਏ 10 ਸ਼ਹਿਰਾਂ ਨੂੰ ਜੋੜਿਆ ਜਾਵੇਗਾ।  

ਇੰਡੀਗੋ ਨੇ ਇਹ ਵੀ ਕਿਹਾ ਕਿ ਉਹ ਮੁੰਬਈ ਮਹਾਨਗਰ ਖੇਤਰ  ਦੇ ਦੂਜੇ ਹਵਾਈ ਅੱਡੇ ਤੋਂ ਆਪਣੇ ਸੰਚਾਲਨ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ’ਚ ਸਮਾਂ  ਦੇ ਨਾਲ ਹੋਰ ਜ਼ਿਆਦਾ ਰੂਟਾਂ ਨੂੰ ਜੋੜਿਆ ਜਾਵੇਗਾ। ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ  (ਐੱਨ.   ਐੱਮ. ਆਈ. ਏ.)  1,160 ਹੈਕਟੇਅਰ ’ਚ ਫੈਲਿਆ ਹੈ ਅਤੇ ਇਸ ਦੇ ਪਹਿਲੇ ਪੜਾਅ ’ਚ ਇਕ ਟਰਮੀਨਲ ਅਤੇ ਇਕ ਰਨਵੇਅ ਹੋਵੇਗਾ।

ਇਸ ਦੀ ਸਾਲਾਨਾ ਯਾਤਰੀ ਸਮਰੱਥਾ 2 ਕਰੋੜ ਹੋਵੇਗੀ। ਹਵਾਈ ਅੱਡੇ ਦਾ ਪਹਿਲਾ ਪੜਾਅ 19,650 ਕਰੋਡ਼ ਰੁਪਏ ਦੀ ਲਾਗਤ ਨਾਲ ਬਣਾਇਆ  ਗਿਆ ਹੈ। ਇਸ ਦਾ ਉਦਘਾਟਨ ਇਸ ਸਾਲ 8 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। 

ਇੰਡੀਗੋ ਨੇ ਕਿਹਾ ਕਿ ਉਹ 25 ਦਸੰਬਰ ਤੋਂ ਇਸ ਹਵਾਈ ਅੱਡੇ ਨੂੰ ਦਿੱਲੀ, ਬੈਂਗਲੁਰੂ, ਹੈਦਰਾਬਾਦ, ਅਹਿਮਦਾਬਾਦ, ਲਖਨਊ,  ਉੱਤਰੀ ਗੋਆ (ਮੋਪਾ),   ਜੈਪੁਰ,  ਨਾਗਪੁਰ,  ਕੋਚੀਨ ਅਤੇ ਮੈਂਗਲੋਰ ਸਮੇਤ ਭਾਰਤ  ਦੇ 10 ਸ਼ਹਿਰਾਂ  ਨਾਲ  ਜੋੜੇਗੀ।  

ਇਕ ਹੋਰ ਏਅਰਲਾਈਨ ਅਕਾਸਾ ਏਅਰ ਨੇ ਕਿਹਾ ਕਿ ਉਹ 25 ਦਸੰਬਰ  ਤੋਂ  ਪੜਾਅਬੱਧ ਤਰੀਕੇ ਨਾਲ ਐੱਨ. ਐੱਮ. ਆਈ. ਏ.  ਨਾਲ ਸੰਚਾਲਨ ਸ਼ੁਰੂ ਕਰੇਗੀ।   ਅਕਾਸਾ  ਏਅਰ ਦਿੱਲੀ ਅਤੇ ਐੱਨ. ਐੱਮ. ਆਈ. ਏ. ਵਿਚਾਲੇ ਆਪਣੀ ਪਹਿਲੀ ਉਡਾਣ ਸੰਚਾਲਿਤ  ਕਰੇਗੀ।  ਇਸ ਤੋਂ ਬਾਅਦ ਅਗਲੇ ਕੁਝ ਦਿਨਾਂ ’ਚ ਗੋਆ,  ਕੋਚੀ ਅਤੇ  ਅਹਿਮਦਾਬਾਦ ਲਈ  ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। 


author

Inder Prajapati

Content Editor

Related News