63 ਸਾਲਾ ਬਜ਼ੁਰਗ ਆਸ਼ਿਕ ਦੀਆਂ ਨੇ 5 ਗਰਲਫ੍ਰੈਂਡਜ਼

Tuesday, Jul 31, 2018 - 12:06 AM (IST)

ਨਵੀਂ ਦਿੱਲੀ - ਪੁਲਸ ਦੀ ਮੰਨੀਏ ਤਾਂ 63 ਸਾਲਾ ਇਕ ਬਜ਼ੁਰਗ ਬੰਧੂ ਸਿੰਘ ਦੀਆਂ 5 ਗਰਲਫ੍ਰੈਂਡਜ਼ ਹਨ। ਅੱਯਾਸ਼ੀ ਲਈ ਉਹ ਚੋਰੀ ਕਰਦਾ ਹੈ। ਉਸ ਨੇ ਵਿਆਹ ਵੀ ਨਹੀਂ ਕੀਤਾ। ਆਪਣੇ ਵਾਲ ਕਾਲੇ ਰੱਖਦਾ ਹੈ ਤੇ ਇਸ ਉਮਰ ਵਿਚ ਵੀ ਬਿਲਕੁਲ ਫਿੱਟ ਹੈ। ਇਸ ਵਾਰ ਉਹ ਸਰਾਏ ਰੋਹਿਲਾ ਪੁਲਸ ਦੇ ਹੱਥੇ ਚੜ੍ਹਿਆ ਹੈ। ਉਹ ਚੋਰੀ ਦੇ ਚਾਰ ਕੇਸਾਂ ਵਿਚ ਪੁਲਸ ਨੂੰ ਲੋੜੀਂਦਾ ਸੀ। ਪੁਲਸ ਮੁਤਾਬਕ ਬਜ਼ੁਰਗ ਬੀਤੇ ਦਿਨੀਂ ਰੋਹਿਲਾ ਇੰਡਸਟਰੀਅਲ ਏਰੀਏ 'ਚ ਇਕ ਫੈਕਟਰੀ ਵਿਚ ਸੰਨ੍ਹ ਲਾਉਂਦਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਿਆ ਅਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦਾ ਇਹ ਅੱਯਾਸ਼ੀ ਦਾ ਕਿੱਸਾ ਉਜਾਗਰ ਹੋਇਆ ਹੈ। ਪਤਾ ਲੱਗਾ ਹੈ ਕਿ ਉਸ ਦੀਆਂ 5 ਗਰਲਫ੍ਰੈਂਡਜ਼ ਹਨ। ਉਸ ਕੋਲੋਂ ਪੁਲਸ ਨੇ 2 ਲੈਪਟਾਪ, 1 ਐੱਲ. ਈ. ਡੀ. ਅਤੇ 5 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਹਨ।


Related News