ਯਾਤਰੀ ਦੇ ਸਰੀਰ ''ਚੋਂ ਮਿਲੇ ਕੋਕੀਨ ਨਾਲ ਭਰੇ 63 ਕੈਪਸੂਲ, ਹਵਾਈ ਅੱਡੇ ''ਤੇ ਲੱਗੀਆਂ ਹੱਥਕੜੀਆਂ

Wednesday, Aug 14, 2024 - 01:56 PM (IST)

ਨਵੀਂ ਦਿੱਲੀ- ਦਿੱਲੀ ਕੌਮਾਂਤਰੀ ਹਵਾਈ ਅੱਡੇ 'ਤੇ ਤੰਜ਼ਾਨੀਆ ਦੇ ਇਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਆਪਣੇ ਸਰੀਰ ਵਿਚ ਕੋਕੀਨ ਨਾਲ ਭਰੇ 63 ਕੈਪਸੂਲ ਲੁਕਾ ਕੇ ਲੈ ਜਾ ਰਿਹਾ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਖ਼ਸ ਨੂੰ ਤੰਜ਼ਾਨੀਆ ਤੋਂ ਅਦੀਸ ਅਬਾਬਾ ਅਤੇ ਦੋਹਾ ਹੁੰਦੇ ਹੋਏ ਦਿੱਲੀ ਪਹੁੰਚਣ 'ਤੇ ਫੜਿਆ ਗਿਆ। 

ਕਸਟਮ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਜਾਂਚ ਦੌਰਾਨ ਯਾਤਰੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਨਸ਼ੀਲੇ ਪਦਾਰਥ ਯੁਕਤ 63 ਕੈਪਸੂਲ ਨਿਗਲੇ ਹਨ। ਇਸ ਤੋਂ ਬਾਅਦ ਯਾਤਰੀ ਨੂੰ ਮੈਡੀਕਲ ਪ੍ਰਕਿਰਿਆ ਲਈ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਇੱਥੇ ਹਸਪਤਾਲ ਦੇ ਡਾਕਟਰਾਂ ਨੇ ਉਸ ਦੇ ਸਰੀਰ ਵਿਚੋਂ 63 ਕੈਪਸੂਲ ਕੱਢੇ। 

ਜਦੋਂ ਇਨ੍ਹਾਂ ਕੈਪਸੂਲਾਂ ਨੂੰ ਕੱਟਿਆ ਗਿਆ ਤਾਂ ਉਨ੍ਹਾਂ ਵਿਚੋਂ 998 ਗ੍ਰਾਮ ਸਫੈਦ ਰੰਗ ਦਾ ਪਾਊਂਡਰ ਮਿਲਿਆ। ਜਾਂਚ ਵਿਚ ਵੇਖਿਆ ਗਿਆ ਕਿ ਉਹ ਕੋਕੀਨ ਹੈ। ਬਿਆਨ ਵਿਚ ਦੱਸਿਆ ਗਿਆ ਕਿ 998 ਗ੍ਰਾਮ ਕੋਕੀਨ ਦੀ ਅਨੁਮਾਨਤ ਕੀਮਤ 14.97 ਕਰੋੜ ਰੁਪਏ ਹੈ। ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨਸ਼ੀਲੇ ਪਦਾਰਥ ਨੂੰ ਜ਼ਬਤ ਕਰ ਲਿਆ ਗਿਆ ਹੈ।


Tanu

Content Editor

Related News