ਸਾਲ 2018 ਤੋਂ 2020 ਤੱਕ ਨਕਸਲਵਾਦੀ ਘਟਨਾਵਾਂ ''ਚ 625 ਲੋਕਾਂ ਦੀ ਹੋਈ ਮੌਤ
Tuesday, Jul 27, 2021 - 05:03 PM (IST)
ਨਵੀਂ ਦਿੱਲੀ- ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ 'ਚ 2018 ਤੋਂ 2020 ਦੌਰਾਨ 3 ਸਾਲ ਦੀ ਮਿਆਦ 'ਚ ਨਕਸਲਵਾਦੀ ਗਤੀਵਿਧੀਆਂ ਦੀਆਂ 2,168 ਘਟਨਾਵਾਂ 'ਚ 625 ਲੋਕਾਂ ਦੀ ਮੌਤ ਹੋ ਗਈ। ਲੋਕ ਸਭਾ 'ਚ ਲੱਲੂ ਸਿੰਘ ਅਤੇ ਨਿਤੇਸ਼ਗੰਗਾ ਦੇਵ ਦੇ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਹ ਜਾਣਕਾਰੀ ਦਿੱਤੀ। ਗ੍ਰਹਿ ਰਾਜ ਮੰਤਰੀ ਨੇ ਕਿਹਾ,''ਪਿਛਲੇ 3 ਸਾਲਾਂ 'ਚ ਨਕਸਲਵਾਦੀ ਗਤੀਵਿਧੀਆਂ'ਚ ਕਮੀ ਆਈ ਹੈ।'' ਉਨ੍ਹਾਂ ਕਿਹਾ ਕਿ ਸਾਲ 2018 'ਚ ਅਜਿਹੀਆਂ 833 ਘਟਨਾਵਾਂ 'ਚ 240 ਲੋਕਾਂ ਦੀ ਮੌਤ ਹੋਈ, ਜਦੋਂ ਕਿ 2019 'ਚ ਇਸ ਤਰ੍ਹਾਂ ਦੀਆਂ 670 ਘਟਨਾਵਾਂ 'ਚ 220 ਮੌਤਾਂ ਅਤੇ 2020 'ਚ 665 ਘਟਨਾਵਾਂ 'ਚ 183 ਲੋਕਾਂ ਦੀ ਮੌਤ ਹੋਈ।
ਇਕ ਪ੍ਰਸ਼ਨ ਦੇ ਉੱਤਰ 'ਚ ਨਿਤਿਆਨੰਦ ਰਾਏ ਨੇ ਕਿਹਾ ਕਿ ਰਾਜ ਪੁਲਸ ਅਤੇ ਨੀਮ ਫ਼ੌਜੀ ਫ਼ੋਰਸਾਂ ਵਲੋਂ ਚਲਾਏ ਗਈ ਇਕ ਸੰਯੁਕਤ ਮੁਹਿੰਮ ਦੌਰਾਨ 3 ਅਪ੍ਰੈਲ 2021 ਨੂੰ ਛੱਤੀਸਗੜ੍ਹ ਦੇ ਸੁਕਮਾ ਦੇ ਪੁਲਸ ਸਟੇਸ਼ਨ ਜਗਰਗੁੰਡਾ 'ਚ ਨਕਸਲੀਆਂ ਨਾਲ ਮੁਕਾਬਲੇ 'ਚ 22 ਸੁਰੱਖਿਆ ਕਰਮੀ ਸ਼ਹੀਦ ਹੋਏ, ਜਿਨ੍ਹਾਂ 'ਚ ਸੀ.ਆਰ.ਪੀ.ਐੱਫ. ਦੇ 8 ਅਤੇ ਪੁਲਸ ਦੇ 14 ਕਰਮੀ ਸ਼ਾਮਲ ਹਨ। ਉਨ੍ਹਾਂ ਕਿਹਾ,''ਅੱਤਵਾਦ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਨੇ 2015 'ਚ ਰਾਸ਼ਟਰੀ ਨੀਤੀ ਅਤੇ ਕਾਰਜ ਯੋਜਨਾ ਤਿਆਰ ਕੀਤੀ ਹੈ, ਜਿਸ 'ਚ ਸੁਰੱਖਿਆ ਸੰਬੰਧੀ ਉਪਾਅ ਅਤੇ ਸਥਾਨਕ ਭਾਈਚਾਰਿਆਂ ਦੇ ਅਧਿਕਾਰ ਯਕੀਨੀ ਕਰਨ ਦਾ ਬਹੁ ਆਯਾਮੀ ਦ੍ਰਿਸ਼ਟੀਕੋਣ ਸ਼ਾਮਲ ਹੈ।