ਇਸ ਵਾਰ ਵੋਟਿੰਗ ਕਰਨ ''ਚ ਸੁਸਤ ਰਹੇ ਦਿੱਲੀਵਾਸੀ, ਐਗਜ਼ਿਟ ਪੋਲਸ ''ਚ ਤੀਜੀ ਵਾਰ ''ਆਪ'' ਸਰਕਾਰ

Sunday, Feb 09, 2020 - 10:09 AM (IST)

ਇਸ ਵਾਰ ਵੋਟਿੰਗ ਕਰਨ ''ਚ ਸੁਸਤ ਰਹੇ ਦਿੱਲੀਵਾਸੀ, ਐਗਜ਼ਿਟ ਪੋਲਸ ''ਚ ਤੀਜੀ ਵਾਰ ''ਆਪ'' ਸਰਕਾਰ

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਸ਼ਨੀਵਾਰ ਸ਼ਾਮ ਤੱਕ 61.53 ਫੀਸਦੀ ਵੋਟਿੰਗ ਹੋਈ। ਚੋਣ ਅਧਿਕਾਰੀਆਂ ਮੁਤਾਬਕ ਸਵੇਰੇ 8 ਵਜੇ ਤੋਂ ਪੋਲਿੰਗ ਸ਼ੁਰੂ ਹੋਣ ਤੋਂ ਬਾਅਦ ਦੇ 3 ਘੰਟਿਆਂ ਤੱਕ ਵੋਟਾਂ ਪੈਣ ਦੀ ਰਫਤਾਰ ਕੁਝ ਮੱਠੀ ਸੀ। ਦੁਪਹਿਰ ਤੋਂ ਬਾਅਦ ਵੀ ਇਹ ਰਫਤਾਰ ਮੱਠੀ ਹੀ ਰਹੀ। ਮੁੱਢਲੇ 3 ਘੰਟਿਆਂ 'ਚ 14.75 ਫੀਸਦੀ ਵੋਟਰਾਂ ਨੇ ਵੋਟ ਪਾਈ। ਦੱਸਣਯੋਗ ਹੈ ਕਿ ਪਿਛਲੀਆਂ ਐਸਬਲੀ ਚੋਣਾਂ ਦੌਰਾਨ 67.08 ਫੀਸਦੀ ਪੋਲਿੰਗ ਹੋਈ ਸੀ। 

ਐਗਜ਼ਿਟ ਪੋਲ ਮੁਤਾਬਕ ਵਿਕਾਸ ਦੇ ਮੁੱਦੇ 'ਤੇ ਚੋਣ ਲੜਨ ਵਾਲੀ 'ਆਪ' ਨੂੰ ਆਸਾਨੀ ਨਾਲ ਜਿੱਤ ਮਿਲਦੀ ਦਿਖਾਈ ਦੇ ਰਹੀ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਵੋਟਿੰਗ ਸ਼ਾਤੀਪੂਰਨ ਢੰਗ ਨਾਲ ਹੋਈ। ਵੋਟਿੰਗ ਦੌਰਾਨ ਦਿੱਲੀ 'ਚ 60,000 ਤੋਂ ਜ਼ਿਆਦਾ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤੇ ਗਏ ਸੀ। ਇਸ ਤੋਂ ਇਲਾਵਾ ਜਾਫਰਾਬਾਦ, ਜਾਮੀਆ ਨਗਰ, ਤੁਰਕਮਾਨ ਗੇਟ, ਸ਼ਾਹੀਨ ਬਾਗ ਅਤੇ ਸੀਲਮਪੁਰ ਵਰਗੇ ਘੱਟ ਗਿਣਤੀਆਂ ਵਾਲੇ ਇਲਾਕਿਆਂ 'ਚ ਵੋਟ ਪਾਉਣ ਲਈ ਪੋਲਿੰਗ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ ਸੀ। 

ਜ਼ਿਕਰਯੋਗ ਹੈ ਕਿ 2015 ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 70 ਸੀਟਾਂ ਵਿਚੋਂ 67 'ਤੇ ਕਬਜ਼ਾ ਕਰ ਲਿਆ ਸੀ ਜਦੋਂ ਕਿ ਬੀ.ਜੇ.ਪੀ. ਨੂੰ ਸਿਰਫ 3 ਸੀਟਾਂ ਨਾਲ ਹੀ ਸੰਤੋਖ ਕਰਨਾ ਪਿਆ ਸੀ। ਉਥੇ ਹੀ ਕਾਂਗਰਸ ਪਾਰਟੀ ਤਾਂ ਇਸ ਚੋਣਾਂ ਵਿਚ ਖਾਤਾ ਵੀ ਨਹੀਂ ਖੋਲ ਸਕੀ ਸੀ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਵਿਚ 70 ਸੀਟਾਂ ਹਨ ਜਿਨ੍ਹਾਂ 'ਤੇ ਸੱਤਾਧਾਰੀ ਆਮ ਆਦਮੀ ਪਾਰਟੀ, ਬੀ.ਜੇ.ਪੀ. ਅਤੇ ਕਾਂਗਰਸ ਦੇ ਵਿਚਾਲੇ ਮੁੱਖ ਮੁਕਾਬਲਾ ਹੈ।


author

Iqbalkaur

Content Editor

Related News