ਕੇਦਾਰਨਾਥ ਧਾਮ 'ਚ ਸਥਾਪਤ ਹੋਇਆ 60 ਕੁਇੰਟਲ ਦਾ ਕਾਂਸੇ ਦਾ 'ਓਮ', ਤੁਸੀਂ ਵੀ ਕਰੋ ਦਰਸ਼ਨ

Wednesday, May 17, 2023 - 05:16 PM (IST)

ਕੇਦਾਰਨਾਥ ਧਾਮ 'ਚ ਸਥਾਪਤ ਹੋਇਆ 60 ਕੁਇੰਟਲ ਦਾ ਕਾਂਸੇ ਦਾ 'ਓਮ', ਤੁਸੀਂ ਵੀ ਕਰੋ ਦਰਸ਼ਨ

ਰੁਦਰਪ੍ਰਯਾਗ- ਕੇਦਾਰਨਾਥ ਧਾਮ ਵਿਖੇ 60 ਕੁਇੰਟਲ ਵਜ਼ਨੀ ਕਾਂਸੇ ਦਾ 'ਓਮ' ਸਥਾਪਤ ਕੀਤਾ ਗਿਆ ਹੈ। ਕਾਂਸੇ ਦੇ ਇਸ 'ਓਮ' ਦੀ ਆਕ੍ਰਿਤੀ ਨੂੰ ਗੋਲ ਪਲਾਜ਼ਾ 'ਚ ਸਥਾਪਤ ਕੀਤਾ ਗਿਆ ਹੈ। ਗੋਲ ਪਲਾਜ਼ਾ ਮੰਦਰ ਤੋਂ ਲੱਗਭਗ ਢਾਈ ਸੌ ਮੀਟਰ ਪਹਿਲਾ ਸੰਗਮ ਦੇ ਠੀਕ ਉੱਪਰ ਸਥਿਤ ਹੈ, ਜਿੱਥੇ 'ਓਮ' ਦੀ ਆਕ੍ਰਿਤੀ ਨੂੰ ਸਥਾਪਤ ਕੀਤਾ ਗਿਆ ਹੈ। 60 ਵਜ਼ਨੀ ਕਾਂਸ ਦੇ 'ਓਮ' ਦੀ ਆਕ੍ਰਿਤੀ ਨੂੰ ਗੁਜਰਾਤ ਦੇ ਬੜੌਦਾ ਵਿਚ ਬਣਾਇਆ ਗਿਆ ਹੈ। 'ਓਮ' ਦੀ ਇਹ ਆਕ੍ਰਿਤੀ ਸਥਾਪਤ ਕਰਨ ਲਈ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਸਫ਼ਲ ਟਰਾਇਲ ਵੀ ਕੀਤਾ। 

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 38,000 ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ, ਭਲਕੇ ਹੋਵੇਗਾ ਪਹਿਲਾ ਜਥਾ ਰਵਾਨਾ

ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। 60 ਕੁਇੰਟਲ ਵਜ਼ਨੀ 'ਓਮ' ਨੂੰ ਕਾਂਸੇ ਨਾਲ ਬਣਾਇਆ ਗਿਆ ਹੈ। ਚਾਰੋਂ ਪਾਸੇ ਤਾਂਬੇ ਨਾਲ ਵੈਲਡਿੰਗ ਕੀਤੀ ਗਈ ਹੈ। ਨਾਲ ਹੀ ਮੱਧ ਹਿੱਸੇ ਦੇ ਨਾਲ ਕਿਨਾਰਿਆਂ ਨੂੰ ਵੀ ਸੁਰੱਖਿਅਤ ਕੀਤਾ ਗਿਆ ਹੈ, ਤਾਂ ਕਿ ਬਰਫ਼ਬਾਰੀ ਤੋਂ ਇਸ ਨੂੰ ਨੁਕਸਾਨ ਨਾ ਹੋਵੇ। ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਮਯੂਰ ਦਕਸ਼ਿਤ ਦਾ ਕਹਿਣਾ ਹੈ ਕਿ ਓਮ ਆਕਾਰ ਦੇ ਸਥਾਪਿਤ ਹੋਣ ਤੋਂ ਬਾਅਦ ਕੇਦਾਰਨਾਥ ਗੋਲ ਪਲਾਜ਼ਾ ਦੀ ਸ਼ਾਨ ਹੋਰ ਵੀ ਵਧ ਗਈ ਹੈ।

ਇਹ ਵੀ ਪੜ੍ਹੋ- ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

PunjabKesari

ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰਾਜੈਕਟ ਤਹਿਤ ਕੇਦਾਰਨਾਥ ਨੂੰ ਸੁਰੱਖਿਅਤ ਕਰਨ ਦੇ ਨਾਲ ਹੀ ਸੰਵਾਰਿਆ ਜਾ ਰਿਹਾ ਹੈ। ਇਨ੍ਹੀਂ ਦਿਨੀਂ ਧਾਮ ਦੇ ਦੂਜੇ ਪੜਾਅ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਪਹਿਲੇ ਪੜਾਅ ਵਿਚ ਮੰਦਰ ਕੰਪਲੈਕਸ ਦੇ ਵਿਸਥਾਰ ਦੇ ਨਾਲ ਹੀ ਮੰਦਰ ਮਾਰਗ ਅਤੇ ਗੋਲ ਪਲਾਜ਼ਾ ਦਾ ਨਿਰਮਾਣ ਕੀਤਾ ਗਿਆ ਸੀ।

ਇਹ ਵੀ ਪੜ੍ਹੋ-  ਪੁੱਤ ਬਣਿਆ ਕਪੁੱਤ, ਦੋਸਤ ਨਾਲ ਰਲ ਮਾਂ-ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਕਾਰਨ ਜਾਣ ਹੋਵੋਗੇ ਹੈਰਾਨ

PunjabKesari


author

Tanu

Content Editor

Related News