ਅਸਮ ''ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 60, 10 ਲੱਖ ਤੋਂ ਵਧ ਲੋਕ ਪ੍ਰਭਾਵਿਤ

Sunday, Jul 16, 2017 - 10:59 PM (IST)

ਅਸਮ ''ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 60, 10 ਲੱਖ ਤੋਂ ਵਧ ਲੋਕ ਪ੍ਰਭਾਵਿਤ

ਗੁਹਾਟੀ— ਅਸਮ 'ਚ ਹੜ੍ਹ ਨਾਲ ਹੁਣ ਤੱਕ 60 ਲੋਕਾਂ ਦੀ ਮੌਤ ਹੋ ਗਈ ਹੈ ਤੇ ਸੂਬੇ ਦੇ 12 ਜ਼ਿਲਿਆਂ 'ਚ 10 ਲੱਖ ਤੋਂ ਵੀ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਹਾਲਾਂਕਿ ਤਾਜ਼ਾ ਮਿਲੀ ਜਾਣਕਾਰੀ 'ਚ ਹੜ੍ਹ ਦੀ ਸਥਿਤੀ 'ਚ ਮਾਮੂਲੀ ਸੁਧਾਰ ਦੇਖਿਆ ਗਿਆ ਹੈ।
ਅਸਮ ਸੂਬਾ ਆਪਦਾ ਪ੍ਰਬੰਧਨ (ਏ.ਐੱਸ.ਡੀ.ਐੱਮ.ਏ.) ਦੀ ਰਿਪੋਰਟ ਦੇ ਮੁਤਾਬਕ ਮੋਰੀਗਾਂਵ ਜ਼ਿਲੇ 'ਚ ਇਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਨਾਲ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਹੋ ਗਈ ਹੈ। ਹੜ੍ਹ ਕਾਰਨ ਸਿਰਫ ਗੁਹਾਟੀ 'ਚ 8 ਲੋਕਾਂ ਦੀ ਮੌਤ ਹੋਈਆਂ ਹਨ।
ਏ.ਐੱਸ.ਡੀ.ਐੱਮ.ਏ. ਨੇ ਦੱਸਿਆ ਕਿ ਫਿਲਹਾਲ ਸੂਬੇ ਦੇ ਕਈ ਜ਼ਿਲਿਆਂ 'ਚ ਹੜ੍ਹ ਦਾ ਪ੍ਰਭਾਵ ਜਾਰੀ ਹੈ ਤੇ 10 ਲੱਖ ਤੋਂ ਵਧ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਕਾਜੀਰੰਗਾ ਨੈਸ਼ਨਲ ਪਾਰਕ ਦਾ 38 ਫੀਸਦੀ ਹਿੱਸਾ ਪਾਣੀ 'ਚ ਸਮਾ ਗਿਆ ਹੈ, ਜਿਸ ਦੇ ਕਾਰਨ ਕਈ ਪਸ਼ੂ ਵੀ ਮਾਰੇ ਗਏ ਹਨ।


Related News