ਸਾਹਮਣੇ ਪਈ ਸੀ 6 ਸਾਲ ਦੇ ਬੇਟੇ ਦੀ ਲਾਸ਼, ਕੁਝ ਇਸ ਤਰ੍ਹਾਂ ਦੇਖਦੀ ਰਹੀ ਮਾਂ, ਦੇਖੋ ਦੁੱਖ ਭਰੀਆਂ ਤਸਵੀਰਾਂ
Friday, Jul 28, 2017 - 03:59 PM (IST)
ਹਲਦਵਾਨੀ— ਸਾਹਮਣੇ ਛੇ ਸਾਲ ਦੇ ਬੇਟੇ ਦੀ ਲਾਸ਼ ਪਈ ਹੋਈ ਸੀ ਪਰ ਮਾਂ ਨੂੰ ਹੁਣ ਵੀ ਉਮੀਦ ਸੀ ਕਿ ਉਹ ਹੁਣ ਉਠ ਕੇ ਖੜ੍ਹਾ ਹੋ ਜਾਵੇਗਾ। ਇਸੀ ਉਮੀਦ 'ਚ ਮਾਂ ਉਸ ਨੂੰ ਦੇਖਦੀ ਰਹੀ ਪਰ ਤਸਵੀਰਾਂ ਦੇਖ ਕੇ ਤੁਹਾਡਾ ਦਿਨ ਵੀ ਪਸੀਜ਼ ਜਾਵੇਗਾ।

ਹਲਦਵਾਨੀ 'ਚ ਬਨਭੂਲਪੁਰਾ ਥਾਣੇ ਨੇੜੇ ਤਿਰਾਹੇ 'ਤੇ ਸ਼ੁੱਕਰਵਾਰ ਦੁਪਹਿਰ ਵੱਡਾ ਹਾਦਸਾ ਹੋ ਗਿਆ। ਸਕੂਲ ਬੱਸ ਤੋਂ ਉਤਰ ਕੇ ਸੜਕ ਪਾਰ ਕਰ ਰਹੇ 6 ਸਾਲ ਦੇ ਮਾਸੂਮ ਨੂੰ ਟੈਂਪੂ ਨੇ ਕੁਚਲ ਦਿੱਤਾ। ਉਸ ਦੀ ਮੌਤ ਨਾਲ ਗੁੱਸੇ 'ਚ ਆਏ ਲੋਕ ਸੜਕ 'ਤੇ ਉਤਰ ਆਏ। ਉਨਾਂ ਨੇ ਜਗ੍ਹਾ-ਜਗ੍ਹਾ ਚੱਕਾ ਜ਼ਾਮ ਕਰ ਦਿੱਤਾ। ਕੁਝ ਲੋਕ ਟੈਂਪੂ ਚਾਲਕ ਨੂੰ ਮਾਰਨ ਲਈ ਥਾਣੇ 'ਚ ਦਾਖ਼ਲ ਹੋ ਗਏ ਤਾਂ ਕੁਝ ਨੇ ਗੌਲਾ ਪੁੱਲ ਦੇ ਕੋਲ ਇਕ ਪਿਕਅੱਪ ਦੀ ਭੰਨ੍ਹਤੋੜ ਕਰਨ ਦੀ ਕੋਸ਼ਿਸ਼ ਕੀਤੀ।

ਇਸ 'ਤੇ ਪੁਲਸ ਨੂੰ ਲਾਠੀਆਂ ਚੁੱਕਣੀਆਂ ਪਈਆਂ। ਬਾਅਦ 'ਚ ਪੁਲਸ ਨੇ ਚਾਲਕ ਨੂੰ ਗ੍ਰਿਫਤਾਰ ਕਰਕੇ ਟੈਂਪੂ ਸੀਲ ਕਰ ਦਿੱਤਾ। ਲਾਈਨ ਨੰਬਰ 14 'ਚ ਰਹਿਣ ਵਾਲੇ ਭਾਜਪਾ ਨੇਤਾ ਮਜਹਰ ਨਈਮ ਨਵਾਬ ਦਾ 6ਸਾਲ ਦਾ ਭਤੀਜਾ ਈਮਾਦ ਨਿਰਮਲਾ ਕਾਨਵੇਂਟ ਸਕੂਲ 'ਚ ਐਲ.ਕੇ.ਜੀ 'ਚ ਪੜ੍ਹਦਾ ਸੀ। ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਉਹ ਤੋਂ ਬਨਭੂਲਪੁਰਾ ਥਾਣੇ ਨੇੜੇ ਤਿਰਾਹੇ 'ਤੇ ਉਤਰਿਆ। ਬੱਸ ਦਾ ਪਰਿਚਾਲਕ ਉਸ ਨੂੰ ਸੜਕ ਪਾਰ ਕਰਵਾ ਰਿਹਾ ਸੀ ਅਚਾਨਕ ਤੇਜ਼ ਰਫਤਾਰ 'ਚ ਆਏ ਟੈਂਪੂ ਨੇ ਟੱਕਰ ਮਾਰ ਦਿੱਤੀ। ਇਸ ਨਾਲ ਈਮਾਦ ਪਰਿਚਾਕਲ ਦੇ ਹੱਥ ਤੋਂ ਛੁੱਟ ਗਿਆ ਅਤੇ ਟੈਂਪੂ ਹੇਠਾਂ ਆ ਗਿਆ। ਹਾਦਸੇ ਦੇ ਬਾਅਦ ਚਾਲਕ ਟੈਂਪੂ ਛੱਡ ਕੇ ਭੱਜ ਗਿਆ। ਲੋਕ ਜ਼ਖਮੀ ਬੱਚੇ ਨੂੰ ਭੋਟੀਆ ਪੜਾਵ ਸਥਿਤ ਇਕ ਪ੍ਰਾਈਵੇਟ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਬੱਚੇ ਦੀ ਮੌਤ ਦੀ ਜਾਣਕਾਰੀ ਮਿਲਦੇ ਹੀ ਬਨਭੂਲਪੁਰਾ ਦੇ ਲੋਕ ਭੜਕ ਗਏ। ਗੁੱਸੇ 'ਚ ਆਏ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਚੋਰਗਲੀਆ ਰੋਡ ਜ਼ਾਮ ਕਰਕੇ ਟੈਂਪੂ ਦੀ ਭੰਨ੍ਹਤੋੜ ਕੀਤੀ। ਕੁਝ ਦੇਰ ਬਾਅਦ ਮਾਸੂਮ ਦੇ ਚਾਚ ਅਖਤਰ ਨਈਮ ਨਾਲ ਭੀੜ ਚਾਲਕ ਨੂੰ ਕੁੱਟਣ ਲਈ ਥਾਣੇ 'ਚ ਦਾਖ਼ਲ ਹੋ ਗਈ ਪਰ ਉਥੇ ਚਾਲਕ ਨਹੀਂ ਮਿਲਿਆ। ਪੁਲਸ ਨੇ ਭੀੜ ਨੂੰ ਸਮਝਾ ਕੇ ਹਟਵਾਇਆ ਪਰ ਲੋਕ ਸ਼ਾਂਤ ਨਹੀਂ ਹੋਏ। ਉਨ੍ਹਾਂ ਨੇ ਆਟੋ ਸਟੈਂਡ ਹਟਾਉਣ ਦੀ ਮੰਗ ਨੂੰ ਲੈ ਕੇ ਗੋਲਾ ਪੁੱਲ ਨੇੜੇ ਜ਼ਾਮ ਲਗਾ ਦਿੱਤਾ। ਪਰਿਵਾਰਕ ਮੈਂਬਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਤਿਆਰ ਨਹੀਂ ਹਨ।

ਮਾਸੂਮ ਦੀ ਮੌਤ ਬਹੁਤ ਦੁੱਖਦ ਹੈ। ਲੋਕਾਂ ਦੀ ਸ਼ਿਕਾਇਤ 'ਤੇ ਨਜ਼ਰ ਰੱਖਦੇ ਹੋਏ ਵਾਹਨ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਨਾਬਾਲਿਗਾਂ ਦੇ ਟੈਂਪੂ ਚਲਾਉਣ 'ਤੇ ਰੋਕ ਲਗਾਈ ਜਾਵੇਗੀ। ਹਾਦਸੇ ਦੇ ਮਾਮਲੇ 'ਚ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਹੈ।

