ਦਿੱਲੀ ’ਚ ਮਨੁੱਖੀ ਬਲੀ ਦੇ ਨਾਂ ’ਤੇ 6 ਸਾਲ ਦੇ ਮਾਸੂਮ ਦਾ ਕਤਲ, 2 ਗ੍ਰਿਫ਼ਤਾਰ

Monday, Oct 03, 2022 - 11:33 AM (IST)

ਨਵੀਂ ਦਿੱਲੀ (ਭਾਸ਼ਾ)- ਦੱਖਣੀ ਦਿੱਲੀ ਦੀ ਲੋਧੀ ਕਾਲੋਨੀ ’ਚ ਦੋ ਵਿਅਕਤੀਆਂ ਵੱਲੋਂ ਮਨੁੱਖੀ ਬਲੀ ਦੇ ਨਾਂ ’ਤੇ 6 ਸਾਲ ਦੇ ਇਕ ਬੱਚੇ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਕੁਮਾਰ ਅਤੇ ਅਮਰ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਹਨ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਮੁਲਜ਼ਮ ਨਸ਼ੇ ਵਿੱਚ ਸਨ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਅਤੇ ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਮਜ਼ਦੂਰ ਹਨ । ਸਾਰੇ ਇਕ ਹੀ ਝੁੱਗੀ ’ਚ ਰਹਿੰਦੇ ਸਨ। ਡਿਪਟੀ ਕਮਿਸ਼ਨਰ ਆਫ ਪੁਲਸ (ਦੱਖਣੀ) ਚੰਦਨ ਚੌਧਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10.30 ਵਜੇ ਮੁੰਡਾ ਦੁਰਗਾ ਪੂਜਾ ਸਮਾਰੋਹ 'ਚ ਸ਼ਾਮਲ ਹੋ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਦੋਸ਼ੀ ਨੇ ਉਸ ਨੂੰ ਆਪਣੇ ਖਾਣਾ ਪਕਾਉਣ ਵਾਲੀ ਜਗ੍ਹਾ 'ਤੇ ਬੁਲਾਇਆ ਅਤੇ ਪਹਿਲਾਂ ਉਸ ਦੇ ਸਿਰ 'ਤੇ ਹਮਲਾ ਕੀਤਾ ਅਤੇ ਫਿਰ ਉਸ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਨਾਬਾਲਗ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ ਕੋਰਟ ਨੇ ਸੁਣਵਾਈ 142 ਸਾਲ ਦੀ ਸਜ਼ਾ

ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਘਟਨਾ ਵਾਪਰੀ ਉਦੋਂ ਉਹ ਉਤਸਵ 'ਚ ਰੁਝੇ ਸਨ। ਪਰਿਵਾਰ ਕਰੀਬ 5 ਹਫ਼ਤੇ ਪਹਿਲਾਂ ਉੱਤਰ ਪ੍ਰਦੇਸ਼ ਤੋਂ ਦਿੱਲੀ ਆਇਆ ਸੀ ਅਤੇ ਆਪਣੇ ਬੱਚਿਆਂ ਨੂੰ ਇੱਥੇ ਸਕੂਲ ਭੇਜਣਾ ਚਾਹੁੰਦਾ ਸੀ। ਅਧਿਕਾਰੀ ਅਨੁਸਾਰ, ਜੋਸ਼ੀ ਵਿਜੇ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਪ੍ਰਸ਼ਾਦ ਦਾ ਸੇਵਨ ਕਰਨ ਤੋਂ ਬਾਅਦ ਉਸ ਦਾ ਮੋਹ ਭੰਗ ਹੋ ਗਿਆ ਸੀ ਅਤੇ ਤਰੱਕੀ ਪਾਉਣ ਲਈ ਉਸ ਨੂੰ ਮਨੁੱਖੀ ਬਲੀ ਦੀ ਲੋੜ ਸੀ ਅਤੇ ਇਸ ਲਈ ਉਸ ਨੇ ਮੁੰਡੇ ਨੂੰ ਮਾਰ ਦਿੱਤਾ। ਪੁਲਸ ਨੇ ਕਿਹਾ ਕਿ ਕਤਲ 'ਚ ਵਰਤਿਆ ਗਿਆ ਰਸੋਈ ਵਾਲੇ ਚਾਕੂ ਅਤੇ ਕਤਲ ਦੌਰਾਨ ਦੋਸ਼ੀਆਂ ਨੇ ਜੋ ਕੱਪੜੇ ਪਹਿਨੇ ਸਨ, ਉਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News