6 ਸਾਲਾ ਬੱਚੀ ਦੀ ਵਾਟਰ ਪਾਰਕ 'ਚ ਡੁੱਬਣ ਨਾਲ ਮੌਤ, ਅਧਿਆਪਕਾਂ ਨਾਲ ਟੂਰ 'ਤੇ ਗਈ ਸੀ ਹਿਤੇਸ਼ੀ

Friday, Jul 19, 2024 - 03:32 PM (IST)

6 ਸਾਲਾ ਬੱਚੀ ਦੀ ਵਾਟਰ ਪਾਰਕ 'ਚ ਡੁੱਬਣ ਨਾਲ ਮੌਤ, ਅਧਿਆਪਕਾਂ ਨਾਲ ਟੂਰ 'ਤੇ ਗਈ ਸੀ ਹਿਤੇਸ਼ੀ

ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਇੱਕ 6 ਸਾਲਾ ਬੱਚੀ ਦੀ ਵਾਟਰ ਪਾਰਕ 'ਚ ਡੁੱਬਣ ਕਾਰਨ ਮੌਤ ਹੋ ਗਈ। ਕੁੜੀ ਦਾ ਨਾਂ ਹਿਤੇਸ਼ੀ ਜੈਨ ਸੀ ਜੋ ਸੰਜੇ ਕਾਲੋਨੀ ਗਲੀ ਨੰਬਰ-1 ਦੀ ਰਹਿਣ ਵਾਲੀ ਸੀ। ਬੱਚੀ ਸਕੂਲ ਟੀਚਰ ਅਤੇ ਹੋਰ ਬੱਚਿਆਂ ਨਾਲ ਘੁੰਮਣ ਲਈ ਸੌਦਾਪੁਰ 'ਚ ਬਣੇ ਕਿੰਗਲੈਂਡ ਵਾਟਰ ਪਾਰਕ ਗਈ ਸੀ, ਜਿੱਥੇ ਇਹ ਹਾਦਸਾ ਵਾਪਰਿਆ। ਜਦੋਂ ਬੱਚੇ ਵਾਟਰ ਪਾਰਕ ਵਿਚ ਖੇਡ ਰਹੇ ਸਨ ਤਾਂ ਹਿਤੀਸ਼ੀ ਸ਼ੱਕੀ ਹਾਲਾਤਾਂ ਵਿਚ ਡੁੱਬ ਗਈ। ਕਾਫੀ ਦੇਰ ਬਾਅਦ ਉਸ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ ਅਤੇ ਉਹ ਬੇਹੋਸ਼ ਸੀ। ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਹਾਦਸੇ ਦੀ ਸ਼ਿਕਾਰ, ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰੇ

ਸਕੂਲ ਅਤੇ ਵਾਟਰ ਪਾਰਕ ਦੀ ਲਾਪ੍ਰਵਾਹੀ ਕਾਰਨ ਧੀ ਦੀ ਹੋਈ ਮੌਤ : ਪਿਤਾ

ਹਿਤੇਸ਼ੀ ਦੇ ਪਿਤਾ ਰਾਜੇਸ਼ ਜੈਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਸਕੂਲ ਅਤੇ ਵਾਟਰ ਪਾਰਕ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੀ ਧੀ ਦੀ ਮੌਤ ਹੋਈ ਹੈ। ਰਾਜੇਸ਼ ਜੈਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਕੁੜੀਆਂ ਹਨ ਅਤੇ ਸਾਰੀਆਂ ਜੀ. ਡੀ. ਪਬਲਿਕ ਸਕੂਲ 'ਚ ਪੜ੍ਹਦੀਆਂ ਹਨ। ਵੀਰਵਾਰ ਨੂੰ ਸਕੂਲ ਨੇ ਬੱਚਿਆਂ ਨੂੰ ਕਿੰਗਲੈਂਡ ਵਾਟਰ ਪਾਰਕ, ​​ਅਸੰਧ ਰੋਡ 'ਤੇ ਟੂਰ 'ਤੇ ਲੈ ਗਏ ਸਨ। ਸਕੂਲ ਨੇ ਇਸ ਟੂਰ ਲਈ ਪ੍ਰਤੀ ਬੱਚਾ 600 ਰੁਪਏ ਲਏ ਸਨ।

ਇਹ ਵੀ ਪੜ੍ਹੋ-  ਸਨਸਨੀਖੇਜ਼ ਵਾਰਦਾਤ; ਸਿਰਫਿਰੇ ਆਸ਼ਕ ਵਲੋਂ ਪ੍ਰੇਮਿਕਾ, ਉਸ ਦੀ ਭੈਣ ਤੇ ਪਿਤਾ ਦਾ ਬੇਰਹਿਮੀ ਨਾਲ ਕਤਲ

ਹਿਤੇਸ਼ੀ ਅਧਿਆਪਕਾਂ ਨਾਲ ਟੂਰ 'ਤੇ ਗਈ ਸੀ

ਹਿਤੇਸ਼ੀ ਦੀ 13 ਸਾਲਾ ਭੈਣ ਹਰਸ਼ਾ ਨੇ ਦੱਸਿਆ ਕਿ ਉਹ ਆਪਣੀ ਮਾਂ ਅਮਿਤਾ ਅਤੇ ਸਕੂਲ ਦੇ ਪ੍ਰਿੰਸੀਪਲ ਸੁਦੇਸ਼ ਅਤੇ 5 ਹੋਰ ਅਧਿਆਪਕਾਂ ਨਾਲ ਟੂਰ 'ਤੇ ਗਈ ਸੀ। ਉਸ ਸਮੇਂ ਵਾਟਰ ਪਾਰਕ ਵਿਚ 15 ਲਾਈਫ ਗਾਰਡ ਵੀ ਮੌਜੂਦ ਸਨ। ਹਰਸ਼ਾ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਵਾਸ਼ਰੂਮ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਕੁਝ ਲੋਕ ਹਿਤੇਸ਼ੀ ਦਾ ਢਿੱਡ ਦਬਾ ਰਹੇ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News