ਮਹਾਰਾਸ਼ਟਰ ''ਚ SRPF ਦੇ 6 ਜਵਾਨ ਕੋਰੋਨਾ ਪਾਜ਼ੀਟਿਵ

04/22/2020 9:58:10 AM

ਔਰੰਗਾਬਾਦ-ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲੇ 'ਚ ਸੂਬਾ ਰਿਜ਼ਰਵ ਪੁਲਸ ਬਲ (ਐੱਸ.ਆਰ.ਪੀ.ਐੱਫ) ਦੇ 6 ਜਵਾਨ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹ ਹਾਲ ਹੀ ਦੌਰਾਨ ਮੁੰਬਈ 'ਚ ਤਾਇਨਾਤ ਸੀ ਅਤੇ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।ਸਿਵਲ ਸਰਜਨ ਡਾਕਟਰ ਕਿਸ਼ੋਰ ਪ੍ਰਸਾਦ ਸ਼੍ਰੀਵਾਸ ਨੇ ਕਿਹਾ ਹੈ ਕਿ ਐੱਸ.ਆਰ.ਪੀ.ਐੱਫ ਦੀ ਦੋ ਇਕਾਈ ਵਾਲੇ ਜਵਾਨ ਮੁੰਬਈ ਤੋਂ ਵਾਪਸ ਆਏ ਸੀ। ਉਹ 45 ਦਿਨ ਤੋਂ ਉੱਥੇ ਤਾਇਨਾਤ ਸੀ ਇਸ ਲਈ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਵੱਖਰਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ, ਹਿੰਗੋਲੀ ਦੇ ਐੱਸ.ਆਰ.ਪੀ.ਐੱਫ ਹਸਪਤਾਲ 'ਚ 194 ਜਵਾਨ ਹਨ। ਉਨ੍ਹਾਂ 'ਚੋਂ 101 ਜਵਾਨਾਂ ਦੀ ਜਾਂਚ ਰਿਪੋਰਟ ਆਈ ਹੈ, ਜਿਨ੍ਹਾਂ 'ਚੋਂ 95 'ਚ ਪਾਜ਼ੀਟਿਵ ਹੋਣ ਦੀ ਪੁਸ਼ਟੀ ਨਹੀਂ ਹੋਈ ਜਦਕਿ 6 ਪਾਜ਼ੀਟਿਵ ਮਿਲੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਜਾਣਕਾਰੀ ਮੁਤਾਬਕ ਸਾਰੇ ਇਨਫੈਕਟਡ ਜਵਾਨਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਹਿੰਗੋਲੀ ਦੇ ਸਰਕਾਰੀ ਹਸਪਤਾਲ 'ਚ ਭੇਜਿਆ ਜਾਵੇਗਾ। 

ਦੱਸਣਯੋਗ ਹੈ ਕਿ ਦਿੱਲੀ 'ਚ ਵੀ ਕੋਰੋਨਾਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮੰਗਲਵਾਰ ਨੂੰ ਜਹਾਂਗੀਰਪੁਰੀ 'ਚ 6 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਸੋਮਵਾਰ ਨੂੰ ਚਾਂਦਨੀ ਮਹਲ ਪੁਲਸ ਸਟੇਸ਼ਨ 'ਚ ਤਾਇਨਾਤ 5 ਪੁਲਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਮਿਲ ਗਏ ਸੀ ਜਦਕਿ 3 ਪੁਲਸ ਕਰਮਚਾਰੀ ਪਹਿਲਾਂ ਤੋਂ ਇਨਫੈਕਟਡ ਸੀ। ਦੇਸ਼ ਭਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਮਿਲੇ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ 'ਚ ਲਗਭਗ 20,000 ਕੋਰੋਨਾ ਪਾਜ਼ੀਟਿਵ ਮਾਮਲੇ ਮਿਲੇ ਹਨ ਜਦਕਿ 640 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Iqbalkaur

Content Editor

Related News