ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀ ਹਮਲਾ, 6 ਪੁਲਸ ਕਰਮਚਾਰੀ ਸ਼ਹੀਦ

Friday, Jun 16, 2017 - 08:51 PM (IST)

ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀ ਹਮਲਾ, 6 ਪੁਲਸ ਕਰਮਚਾਰੀ ਸ਼ਹੀਦ

ਸ਼੍ਰੀਨਗਰ— ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀ ਹਮਲਾ ਹੋਇਆ ਹੈ, ਜਿਸ 'ਚ ਇਕ ਸੀਨੀਅਰ ਅਧਿਕਾਰੀ ਸਮੇਤ 6 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪੁਲਸ ਪਾਰਟੀ 'ਤੇ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਪੁਲਸ ਕਰਮਚਾਰੀ ਜਿਪਸੀ 'ਤੇ ਸਵਾਰ ਹੋ ਕੇ ਉਥੋਂ ਲੰਘ ਰਹੇ ਸਨ। ਹਮਲੇ ਦੇ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। 
ਜੰਮੂ-ਕਸ਼ਮੀਰ 'ਚ ਅੱਤਵਾਦੀ ਲਗਾਤਾਰ ਪੁਲਸ ਨੂੰ ਨਿਸ਼ਾਨਾ ਬਣਾ ਰਹੇ ਹਨ। ਵੀਰਵਾਰ ਨੂੰ ਅੱਤਵਾਦੀਆਂ ਨੇ ਪੁਲਸ 'ਤੇ 2 ਵੱਖ-ਵੱਖ ਹਮਲੇ ਕੀਤੇ ਸਨ, ਜਿਸ 'ਚ 2 ਜਵਾਨਾਂ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਸ਼ੁੱਕਰਵਾਰ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸੇ ਬੌਖਲਾਹਟ 'ਚ ਅੱਤਵਾਦੀਆਂ ਨੇ ਪੁਲਸ ਦਲ 'ਤੇ ਹਮਲਾ ਕੀਤਾ ਗਿਆ ਹੈ।


Related News