CAA ਦੀ ਅੱਗ 'ਚ ਝੂਲਸਿਆ ਉੱਤਰ ਪ੍ਰਦੇਸ਼, ਹਿੰਸਾ 'ਚ 9 ਲੋਕਾਂ ਦੀ ਮੌਤ

Friday, Dec 20, 2019 - 07:19 PM (IST)

CAA ਦੀ ਅੱਗ 'ਚ ਝੂਲਸਿਆ ਉੱਤਰ ਪ੍ਰਦੇਸ਼, ਹਿੰਸਾ 'ਚ 9 ਲੋਕਾਂ ਦੀ ਮੌਤ

ਲਖਨਊ — ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਈ ਜਿਲਿਆਂ 'ਚ ਜੰਮ ਕੇ ਹੰਗਾਮਾ ਹੋਇਆ। ਇਸ ਨਾਗਰਿਕਤਾ ਸੋਧ ਕਾਨੂੰਨ ਦੀ ਅੱਗ 'ਚ ਯੂ.ਪੀ. ਦੇ ਕਈ ਸ਼ਹਿਰ ਝੂਲਸ ਗਏ ਹਨ। ਉੱਤਰ ਪ੍ਰਦੇਸ਼ 'ਚ ਹੋ ਰਹੀ ਹਿੰਸਾ 'ਚ ਕੁਲ 9 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕਾਨਪੁਰ 'ਚ ਇਕ, ਬਿਜਨੌਰ 'ਚ ਦੋ, ਮੇਰਠ 'ਚ ਤਿੰਨ, ਸੰਭਲ 'ਚ ਇਕ ਅਤੇ ਫਿਰੋਜ਼ਾਬਾਦ 'ਚ ਇਕ ਤੇ ਵਾਰਾਣਸੀ 'ਚ ਇਕ ਪ੍ਰਦਰਸ਼ਨਕਾਰੀ ਦੀ ਪੁਲਸ ਨਾਲ ਹਿੰਸਕ ਝੜਪ 'ਚ ਮੌਤ ਹੋਈ ਹੈ। ਇਸ ਗੱਲ ਦੀ ਪੁਸ਼ਟੀ ਡੀ.ਜੀ.ਪੀ. ਨੇ ਕੀਤੀ ਹੈ। ਇਸ ਹਿੰਸਾ 'ਚ 8 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ।
ਸ਼ੁੱਕਰਵਾਰ ਨੂੰ ਉੱਕਰ ਪ੍ਰਦੇਸ਼ ਦੇ 20 ਜ਼ਿਲਿਆਂ 'ਚ ਪ੍ਰਦਰਸ਼ਨ ਦੌਰਾਨ ਹਿੰਸਾ ਹੋਈ। ਕਾਨਪੁਰ 'ਚ 8 ਅਤੇ ਬਿਜਨੌਰ 'ਚ 4 ਲੋਕ ਗੋਲੀ ਲੱਗਣ ਕਾਰਨ ਜ਼ਖਮੀ ਹੋਏ। ਉੱਤਰ ਪ੍ਰਦੇਸ਼ ਦੇ 20 ਜ਼ਿਲਿਆਂ 'ਚ ਇੰਟਰਨੈਟ ਸੇਵਾ ਬੰਦ ਹੈ। ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਮੱਧ ਪ੍ਰਦੇਸ਼ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਕੇਰਲ ਦੇ 4 ਜ਼ਿਲਿਆਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਮੱਧ ਪ੍ਰਦੇਸ਼ 'ਚ ਵੀ ਮੋਬਾਇਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਪੁਲਸ ਦੀ ਸਰਗਰਮੀ ਦੇ ਬਾਵਜੂਦ ਬਿਜਨੌਰ ਦੇ ਨਾਲ ਹੀ ਫਿਰੋਜ਼ਾਬਾਦ, ਗੋਰਖਪੁਰ, ਮੇਰਠ, ਗਾਜ਼ੀਆਬਾਦ, ਹਾਪੁੜ, ਬਹਿਰਇਚ, ਮੁਜ਼ੱਫਰਨਗਰ, ਕਾਨਪੁਰ, ਉਨਾਵ, ਭਦੋਹੀ 'ਚ ਭੀੜ੍ਹ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਕਾਨਪੁਰ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਪੱਥਰਬਾਜੀ ਕੀਤੀ। ਪੁਲਸ ਨੇ ਭੀੜ੍ਹ 'ਤੇ ਕਾਬੂ ਪਾਉਣ ਲਈ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ।


author

Inder Prajapati

Content Editor

Related News