ਰਾਜਸਥਾਨ ’ਚ ਨਹਿਰ 'ਚ 6 ਡੁੱਬੇ
Monday, Jun 09, 2025 - 11:28 PM (IST)

ਉਦੈਪੁਰ/ਬਾਂਸਵਾੜਾ- ਰਾਜਸਥਾਨ ਦੇ ਦੱਖਣੀ ਖੇਤਰ ’ਚ ਸੋਮਵਾਰ ਦੋ ਵੱਖ-ਵੱਖ ਥਾਵਾਂ ’ਤੇ ਡੁੱਬਣ ਨਾਲ 5 ਬੱਚਿਆਂ ਸਮੇਤ 6 ਦੀ ਮੌਤ ਹੋ ਗਈ। ਬਾਂਸਵਾੜਾ ਜ਼ਿਲੇ ਦੇ ਮਾਹੀ ਡੈਮ ’ਤੇ ਪਿਕਨਿਕ ਮਣਾਉਣ ਲਈ ਗਈ ਇਕ ਮਾਂ, ਧੀ ਤੇ ਭਤੀਜਾ ਡੁੱਬ ਗਏ । ਉਦੇਪੁਰ ਜ਼ਿਲੇ ਦੇ ਖੇਰਵਾੜਾ ਖੇਤਰ ’ਚ ਸੋਮ ਨਦੀ ਪਾਰ ਕਰਦੇ ਸਮੇਂ ਤਿੰਨ ਭੈਣ-ਭਰਾ ਡੁੱਬ ਗਏ। ਉਨ੍ਹਾਂ ਦੀ ਪਛਾਣ 15 ਸਾਲਾ ਨਿਰਮਾ, 13 ਸਾਲਾ ਖੁਸ਼ਬੂ ਤੇ 11 ਸਾਲਾ ਕਲਪੇਸ਼ ਵਜੋਂ ਹੋਈ ਹੈ