ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਜਾ ਰਹੇ ਲੋਕਾਂ ਨਾਲ ਵਾਪਰੀ ਅਣਹੋਣੀ, 6 ਦੀ ਮੌਤ

Sunday, Sep 15, 2024 - 11:07 AM (IST)

ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਜਾ ਰਹੇ ਲੋਕਾਂ ਨਾਲ ਵਾਪਰੀ ਅਣਹੋਣੀ, 6 ਦੀ ਮੌਤ

ਜੈਪੁਰ- ਰਾਜਸਥਾਨ 'ਚ ਬੂੰਦੀ ਜ਼ਿਲ੍ਹੇ ਦੇ ਹਿੰਡੋਲੀ ਥਾਣਾ ਖੇਤਰ ਵਿਚ ਐਤਵਾਰ ਸਵੇਰੇ ਡੰਪਰ ਦੀ ਟੱਕਰ ਨਾਲ ਕਾਰ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਹਿੰਡੋਲੀ ਥਾਣਾ ਖੇਤਰ ਵਿਚ ਨੈਸ਼ਨਲ ਹਾਈਵੇਅ 52 'ਤੇ ਬਜਰੀ ਨਾਲ ਭਰੇ ਡੰਪਰ ਨੇ ਇਕ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖ਼ਮੀ ਹੋ ਗਏ। ਕਾਰ 'ਚ ਸਵਾਰ ਸਾਰੇ ਲੋਕ ਮੱਧ ਪ੍ਰਦੇਸ਼ ਦੇ ਵਸਨੀਕ ਹਨ, ਜੋ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਜਾ ਰਹੇ ਸਨ। 

ਪੁਲਸ ਮੁਤਾਬਕ ਹਾਦਸਾ ਜੈਪੁਰ ਰੋਡ 'ਤੇ ਲਘਧਰੀਆ ਭੇਰੂ ਪੁਲੀਆ ਕੋਲ ਵਾਪਰਿਆ। ਘਟਨਾ ਵਿਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ 108 ਐਂਬੂਲੈਂਸ ਜ਼ਰੀਏ ਜ਼ਿਲ੍ਹਾ ਹਸਪਤਾਲ ਵਿਚ ਰੱਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਆਉਣ ਮਗਰੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਘਟਨਾ ਵਾਲੀ ਥਾਂ 'ਤੇ ਹਿੰਡੋਲੀ ਦੇ ਪੁਲਸ ਸਬ-ਇੰਸਪੈਕਟਰ ਘਣਸ਼ਿਆਮ ਮੀਣਾ ਅਤੇ ਥਾਣਾ ਅਧਿਕਾਰੀ ਪਵਨ ਮੀਣਾ ਸਮੇਤ ਪੁਲਸ ਟੀਮ ਪਹੁੰਚੀ ਹੈ। ਜਾਂਚ ਪੜਤਾਲ ਚੱਲ ਰਹੀ ਹੈ। 


author

Tanu

Content Editor

Related News