ਐਕਸਪ੍ਰੈਸ ਵੇਅ ''ਤੇ ਟਰੱਕ ਤੇ ਵੈਨ ਵਿਚਾਲੇ ਜ਼ਬਰਦਸਤ ਟੱਕਰ, 6 ਲੋਕਾਂ ਦੇ ਮਰਨ ਦਾ ਖਦਸ਼ਾ
Sunday, Feb 16, 2020 - 09:53 PM (IST)
ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦਾ ਆਗਰਾ-ਲਖਨਊ ਐਕਸਪ੍ਰੈਸ ਵੇਅ ਹਾਦਸਿਆਂ ਦਾ ਐਕਸਪ੍ਰੈਸ ਵੇਅ ਬਣਦਾ ਜਾ ਰਿਹਾ ਹੈ। ਇਥੇ ਇਕ ਵਾਰ ਫਿਰ ਇਕ ਵੱਡੀ ਦੁਰਘਟਨਾ ਹੋਈ ਹੈ। ਉੱਨਾਵ ਵਿਚ ਟੋਲ ਪਲਾਜ਼ਾ ਨੇਡ਼ੇ ਇਕ ਟਰੱਕ ਅਤੇ ਵੈਨ ਦੀ ਜਬਰਦਸ਼ਤ ਟੱਕਰ ਤੋਂ ਬਾਅਦ ਵੈਨ ਅੱਗ ਦੇ ਗੋਲੇ ਵਿਚ ਤਬਦੀਲ ਹੋ ਗਈ। ਹਾਦਸੇ ਵਿਚ 5-6 ਲੋਕਾਂ ਦੇ ਅੱਗ ਦੀ ਲਪੇਟ ਵਿਚ ਆ ਕੇ ਜਿਉਂਦਾ ਸੱਡ਼ਣ ਦਾ ਸ਼ੱਕ ਹੈ। ਹਾਲਾਂਕਿ ਇਸ ਦੀ ਅਜੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।
ਆਗਰਾ ਲਖਨਊ ਐਕਸਪ੍ਰੈਸ ਵੇਅ 'ਤੇ ਉੱਨਾਵ ਵਿਚ ਟੋਲ ਪਲਾਜ਼ਾ ਨੇਡ਼ੇ ਇਕ ਵੈਨ ਆ ਰਹੀ ਸੀ। ਜਾਣਕਾਰੀ ਮੁਤਾਬਕ, ਵੈਨ ਗਲਤ ਸਾਇਡ ਤੋਂ ਆ ਰਹੀ ਸੀ। ਬਾਂਗਰਮਓ ਖੇਤਰ ਵਿਚ ਹੋਈ ਇਸ ਜਬਰਦਸ਼ਤ ਟੱਕਰ ਤੋਂ ਬਾਅਦ ਹਫਡ਼-ਦਫਜਡੀ ਮਚ ਗਈ। ਮੌਕੇ 'ਤੇ ਫਾਇਰ ਬਿਗ੍ਰੇਡ ਨੂੰ ਭੇਜਿਆ ਗਿਆ ਅਤੇ ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ।
ਇਸ ਤੋਂ ਪਹਿਲਾਂ ਕਨੌਜ ਦੇ ਛਿਬਰਾਮਓ ਵਿਚ 10 ਜਨਵਰੀ ਨੂੰ ਬੱਸ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਦੋਹਾਂ ਵਾਹਨਾਂ ਵਿਚ ਅੱਗ ਲੱਗ ਗਈ ਸੀ। ਛਿਬਰਾਮਓ ਥਾਣਾ ਖੇਤਰ ਵਿਚ ਸਿਰੋਹੀ ਪਿੰਡ ਨੇਡ਼ੇ ਹੋਏ ਇਸ ਹਾਦਸੇ ਵਿਚ 40 ਤੋਂ ਜ਼ਿਆਦਾ ਯਾਤਰੀਆਂ ਨਾਲ ਭਰੀ ਬੱਸ ਅੱਗ ਧੂ-ਧੂ ਕਰ ਸੱਡ਼ਣ ਲੱਗੀ ਸੀ। ਇਕ ਚਸ਼ਮਦੀਦ ਨੇ ਦੱਸਿਆ ਕਿ ਇਸ ਦਰਦਨਾਕ ਹਾਦਸੇ ਵਿਚ ਕਈ ਯਾਤਰੀ ਸਡ਼ਦੀ ਬੱਸ ਦੇ ਅੰਦਰ ਫਸ ਗਏ ਸਨ।
