ਗੁਜਰਾਤ ’ਚ 2 ਟਰੱਕਾਂ ਅਤੇ ਕਾਰ ਵਿਚਾਲੇ ਭਿਆਨਕ ਟੱਕਰ, 6 ਜ਼ਿੰਦਾ ਸੜੇ

05/22/2022 10:25:42 AM

ਨਵੀਂ ਦਿੱਲੀ– ਗੁਜਰਾਤ ਦੇ ਮੋਡਾਸਾ ਦੇ ਆਲਮਪੁਰ ਕੋਲ 2 ਟਰੱਕਾਂ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ ਤੋਂ ਬਾਅਦ ਕਾਰ ਵਿਚ ਅੱਗ ਲੱਗ ਗਈ, ਜਿਸ ਵਿਚ 6 ਲੋਕ ਮੌਕੇ ’ਤੇ ਹੀ ਜ਼ਿੰਦਾ ਸੜ ਗਏ। ਇਸ ਭਿਆਨਕ ਹਾਦਸੇ ਦੇ ਬਾਅਦ ਮੋਡਾਸਾ-ਨਡਿਆਦ ਹਾਈਵੇਅ ਬੰਦ ਕਰ ਦਿੱਤਾ ਗਿਆ। ਹਾਈਵੇਅ ਬੰਦ ਹੋਣ ਕਾਰਨ ਫਿਲਹਾਲ ਇੱਥੇ 10 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਸੀ ।

ਉਥੇ ਹੀ ਮਿਲੀ ਜਾਣਕਾਰੀ ਮੁਤਾਬਕ ਫਿਲਹਾਲ ਇਕ ਵਿਅਕਤੀ ਦੀ ਲਾਸ਼ ਬਾਹਰ ਕੱਢੀ ਗਈ ਹੈ। ਅਜਿਹੀ ਵੀ ਖਬਰ ਹੈ ਕਿ 5 ਲੋਕਾਂ ਤੋਂ ਜ਼ਿਆਦਾ ਅਜੇ ਵੀ ਵਾਹਨ ਅੰਦਰ ਫਸੇ ਹਨ। ਉਨ੍ਹਾਂ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Rakesh

Content Editor

Related News