ਫੋਰਬਸ ਦੀਆਂ ਤਾਕਤਵਰ ਔਰਤਾਂ ਦੀ ਸੂਚੀ ’ਚ 6 ਭਾਰਤੀ ਸ਼ਾਮਲ, ਨਿਰਮਲਾ ਸੀਤਾਰਮਣ ਸਣੇ ਇਨ੍ਹਾਂ ਨੇ ਬਣਾਈ ਜਗ੍ਹਾ
Thursday, Dec 08, 2022 - 03:34 AM (IST)
ਨਿਊਯਾਰਕ (ਭਾਸ਼ਾ) : ਫੋਰਬਸ ਦੁਨੀਆ ਦੀਆਂ 100 ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜੂਮਦਾਰ-ਸ਼ਾ ਅਤੇ ਨਾਇਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਨੂੰ ਥਾਂ ਮਿਲੀ ਹੈ। ਇਸ ਸਾਲਾਨਾ ਸੂਚੀ ’ਚ ਕੁੱਲ 6 ਭਾਰਤੀ ਔਰਤਾਂ ਨੇ ਥਾਂ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ - ਆਪਸ ’ਚ ਉਲਝੇ ਪੰਜਾਬ ਪੁਲਸ ਦੇ ਜਵਾਨ, ਇਕ ਨੇ ਪਾੜੀ ਵਰਦੀ ਤਾਂ ਦੂਜੇ ਨੇ ਵਰ੍ਹਾਏ ਡੰਡੇ, ਦੇਖੋ ਵੀਡੀਓ
ਸੀਤਾਰਮਣ ਇਸ ਵਾਰ 36ਵੇਂ ਸਥਾਨ ’ਤੇ ਰਹੀ ਅਤੇ ਉਨ੍ਹਾਂ ਨੇ ਲਗਾਤਾਰ ਚੌਥੀ ਵਾਰ ਇਸ ਸੂਚੀ ’ਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ 2021 ’ਚ ਉਹ 37ਵੇਂ ਸਥਾਨ ’ਤੇ ਰਹੀ ਸੀ। ਉਹ 2020 ’ਚ 41ਵੇਂ ਅਤੇ 2019 ’ਚ 34ਵੇਂ ਸਥਾਨ ’ਤੇ ਸੀ। ਫੋਰਬਸ ਵੱਲੋਂ ਮੰਗਲਵਾਰ ਨੂੰ ਜਾਰੀ ਇਸ ਸੂਚੀ ਮੁਤਾਬਕ ਇਸ ਸਾਲ ਮਜੂਮਦਾਰ ਸ਼ਾ 72ਵੇਂ ਸਥਾਨ ’ਤੇ ਹਨ ਜਦ ਕਿ ਨਾਇਰ 89ਵੇਂ ਸਥਾਨ ’ਤੇ ਹਨ।
ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਦੀ ਭਾਲ 'ਚ ਸਾਊਦੀ ਅਰਬ ਗਏ ਨੌਜਵਾਨ ਦੀ ਪਰਤੀ ਲਾਸ਼, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਸੂਚੀ ’ਚ ਸ਼ਾਮਲ ਹੋਰ ਭਾਰਤੀਆਂ ’ਚ ਐੱਚ. ਸੀ. ਐੱਲ. ਟੈੱਕ ਦੀ ਚੇਅਰਪਰਸਨ ਰੌਸ਼ਨੀ ਨਾਡਰ ਮਲਹੋਤਰਾ (53ਵਾਂ ਸਥਾਨ), ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਚੇਅਰਪਰਸਨ ਮਾਧਵੀ ਪੁਰੀ ਬੁਚ (54ਵਾਂ ਸਥਾਨ) ਅਤੇ ਸਟੀਲ ਅਥਾਰਿਟੀ ਆਫ ਇੰਡੀਆ (ਸੇਲ) ਦੀ ਚੇਅਰਪਰਸਨ ਸੋਮਾ ਮੰਡਲ (67ਵਾਂ ਸਥਾਨ) ਸ਼ਾਮਲ ਹਨ। ਮਲਹੋਤਰਾ, ਮਜੂਮਦਾਰ ਸ਼ਾ ਅਤੇ ਨਾਇਰ ਨੇ ਪਿਛਲੇ ਸਾਲ ਵੀ ਇਸ ਸੂਚੀ ’ਚ ਕ੍ਰਮਵਾਰ : 52ਵਾਂ, 72ਵਾਂ ਅਤੇ 88ਵਾਂ ਸਥਾਨ ਹਾਸਲ ਕੀਤਾ ਸੀ। ਸੂਚੀ ’ਚ 39 ਸੀ. ਈ. ਓ. ਅਤੇ 10 ਰਾਸ਼ਟਰ ਪ੍ਰਧਾਨ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ’ਚ 11 ਅਰਬਪਤੀ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 115 ਅਰਬ ਡਾਲਰ ਹੈ।