ਸੜਕ ਤੋਂ 6 ਫੁੱਟ ਹੇਠਾਂ ਡਿੱਗੀ ਬੱਸ, 21 ਲੋਕ ਜ਼ਖਮੀ
Sunday, Dec 03, 2017 - 05:40 PM (IST)

ਨੂਰਪੁਰ— ਨੂਰਪੁਰ ਦੇ ਚੌਗਾਨ 'ਚ ਐਤਵਾਰ ਨੂੰ ਇਕ ਵੱਡਾ ਦਰਦਨਾਕ ਹਾਦਸਾ ਹੋ ਗਿਆ। ਜਿੱਥੇ ਐਚ.ਆਰ.ਟੀ.ਸੀ ਦੀ ਇਕ ਬੱਸ ਸੜਕ 'ਤੇ ਪਲਟ ਗਈ। ਹਾਦਸੇ 'ਚ 21 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਹੋਰ 4 ਗੰਭੀਰ ਜ਼ਖਮੀ ਹਨ।
ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਇਹ ਬੱਸ ਚਾਮੁੰਡਾ ਦੇਵੀ ਤੋਂ ਪਠਾਨਕੋਟ ਜਾ ਰਹੀ ਸੀ ਉਦੋਂ ਬੱਸ ਚਾਲਕ ਦੀ ਗਲਤੀ ਨਾਲ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਉਹ 6 ਫੁੱਟ ਹੇਠਾਂ ਸੜਕ 'ਤੇ ਪਲਟ ਗਈ। ਹਾਦਸੇ ਦੇ ਬਾਅਦ ਘਟਨਾ ਸਥਾਨ 'ਤੇ ਭਾਰੀ ਲੋਕਾਂ ਦੀ ਭੀੜ ਇੱਕਠੀ ਹੋ ਗਈ।