ਬਿਹਾਰ ’ਚ ਅਸ਼ਲੀਲ ਫ਼ਿਲਮ ਵੇਖ ਕੇ 6 ਬੱਚਿਆਂ ਨੇ 2 ਬੱਚੀਆਂ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

Wednesday, Mar 09, 2022 - 01:55 PM (IST)

ਬਿਹਾਰ ’ਚ ਅਸ਼ਲੀਲ ਫ਼ਿਲਮ ਵੇਖ ਕੇ 6 ਬੱਚਿਆਂ ਨੇ 2 ਬੱਚੀਆਂ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

ਸ਼ੇਖਪੁਰਾ- ਬਿਹਾਰ ਦੇ ਸ਼ੇਖਪੁਰਾ ਪਿੰਡ ’ਚ ਸੋਮਵਾਰ ਸ਼ਾਮ 6 ਨਬਾਲਿਗ ਮੁੰਡਿਆਂ ਨੇ 8 ਸਾਲ ਦੀਆਂ 2 ਬੱਚੀਆਂ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਬੱਚੀਆਂ ਨੂੰ 3 ਰੁਪਏ ਦਿੱਤੇ ਅਤੇ ਕਿਹਾ ਕਿ ਇਸ ਦੇ ਬਾਰੇ ’ਚ ਕਿਸੇ ਨੂੰ ਨਾ ਦੱਸਣਾ। ਸੂਚਨਾ ਮਿਲਣ ਤੋਂ ਬਾਅਦ ਬਰਬੀਘਾ ਥਾਣੇ ਦੀ ਪੁਲਸ ਨੇ ਛਾਪੇਮਾਰੀ ਕਰ ਕੇ ਘਟਨਾ ’ਚ ਸ਼ਾਮਲ 2 ਲੜਕਿਆਂ ਨੂੰ ਫੜ ਲਿਆ ਹੈ ਜਦੋਂ ਕਿ 4 ਅਜੇ ਫਰਾਰ ਹਨ। ਘਟਨਾ ਦੇ ਸੰਬੰਧ ’ਚ ਪੀੜਿਤਾ ਦੀ ਦਾਦੀ ਨੇ ਬਰਬੀਘਾ ਥਾਣੇ ’ਚ ਕੇਸ ਦਰਜ ਕਰਾਇਆ ਹੈ। ਪੁਲਸ ਨੇ ਦੱਸਿਆ ਕਿ ਸਾਰੇ 6 ਦੋਸਤਾਂ ਨੇ ਸ਼ਾਮ ਲਗਭਗ 5-6 ਵਜੇ ਦੌਰਾਨ ਇਕ ਜਗ੍ਹਾ ਬੈਠ ਕੇ ਮੋਬਾਇਲ ’ਤੇ ਪੋਰਨ ਵੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉਵੇਂ ਹੀ ਹਰਕਤ ਕਰਨੀ ਚਾਹੀ। ਉੱਥੋਂ ਕੁਝ ਹੀ ਦੂਰ ਪਿੰਡ ਦੇ ਖੇਤ ’ਚ 2 ਬੱਚੀਆਂ ਸਾਗ ਤੋਡ਼ ਰਹੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਬੱਚੀਆਂ ਨੂੰ ਚੁੱਕ ਲਿਆ ਅਤੇ ਵਾਰੀ-ਵਾਰੀ ਉਨ੍ਹਾਂ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਦੇਸ਼ 'ਚ 179 ਕਰੋੜ ਤੋਂ ਵਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ

ਸਾਰੇ ਮੁੰਡਿਆਂ ਦੀ ਉਮਰ 13 ਸਾਲ ਤੋਂ ਘੱਟ
ਪੁਲਸ ਮੁਤਾਬਕ ਘਟਨਾ ’ਚ ਸ਼ਾਮਿਲ ਸਾਰੇ ਮੁੰਡੇ 10 ਤੋਂ 12 ਸਾਲ ਦੇ ਹਨ, ਜਦੋਂ ਕਿ ਦੋਵੇਂ ਬੱਚੀਆਂ 8 ਸਾਲ ਦੀਆਂ ਹਨ। ਪੁਲਸ ਨੇ ਦੱਸਿਆ ਕਿ ਦੋਵਾਂ ਬੱਚੀਆਂ ਨੂੰ ਮੈਡੀਕਲ ਜਾਂਚ ਲਈ ਸ਼ੇਖਪੁਰਾ ਭੇਜਿਆ ਗਿਆ ਹੈ। ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਕੋਰਟ ’ਚ ਪੇਸ਼ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News