ਹੁਣ ਗੁਰੂਗ੍ਰਾਮ 'ਚ ਟਰੈਕਟਰ ਡਰਾਈਵਰ ਦਾ ਕੱਟਿਆ ਗਿਆ 59 ਹਜ਼ਾਰ ਦਾ ਚਾਲਾਨ

Wednesday, Sep 04, 2019 - 05:31 PM (IST)

ਹੁਣ ਗੁਰੂਗ੍ਰਾਮ 'ਚ ਟਰੈਕਟਰ ਡਰਾਈਵਰ ਦਾ ਕੱਟਿਆ ਗਿਆ 59 ਹਜ਼ਾਰ ਦਾ ਚਾਲਾਨ

ਗੁਰੂਗ੍ਰਾਮ— ਨਵਾਂ ਮੋਟਰ ਵ੍ਹੀਕਲ ਐਕਟ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਨਿਯਮਾਂ ਦਾ ਉਲੰਘਣ ਕਰਨ ਵਾਲੇ ਲੋਕਾਂ 'ਤੇ ਭਾਰੀ ਜੁਰਮਾਨੇ ਵੀ ਲਾਏ ਜਾ ਰਹੇ ਹਨ। ਹਰਿਆਣਾ ਦੇ ਗੁਰੂਗ੍ਰਾਮ ਵਿਚ ਟ੍ਰੈਫਿਕ ਪੁਲਸ ਨੇ ਇਕ 59 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ ਹੈ। ਇਹ ਚਾਲਾਨ ਕੱਟਿਆ ਗਿਆ ਟਰੈਕਟਰ-ਟਰਾਲੀ ਦਾ। ਟਰੈਕਟਰ-ਟਰਾਲੀ ਡਰਾਈਵਰ ਕੋਲ ਲਾਇਸੈਂਸ, ਇੰਸ਼ੋਰੈਂਸ, ਆਰਸੀ ਨਹੀਂ ਸੀ। ਇਸ ਦੇ ਨਾਲ ਡਰਾਈਵਰ ਸ਼ਰਾਬ ਪੀ ਕੇ ਤੇਜ਼ ਰਫਤਾਰ ਵਿਚ ਟਰੈਕਟਰ ਚੱਲਾ ਰਿਹਾ ਸੀ। ਡਰਾਈਵਰ ਦਾ ਸ਼ਰਾਬ ਪੀ ਕੇ ਤੇਜ਼ ਰਫਤਾਰ ਨਾਲ ਟਰੈਕਟਰ ਚਲਾਉਣ, ਬਾਈਕ ਸਵਾਰ ਨੂੰ ਖਤਰਨਾਕ ਡਰਾਈਵਿੰਗ ਦੇ ਚੱਲਦੇ ਟੱਕਰ ਮਾਰ ਕੇ ਕੁੱਟਮਾਰ ਦਾ ਚਾਲਾਨ ਕੱਟਿਆ ਗਿਆ। ਚਾਲਾਨ ਕੱਟਣ ਮਗਰੋਂ ਟਰੈਕਟਰ ਨੂੰ ਸੀਜ ਕਰ ਦਿੱਤਾ ਗਿਆ ਹੈ। ਗੁਰੂਗ੍ਰਾਮ 'ਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇੱਥੇ ਇਕ ਸਕੂਟੀ ਚਾਲਕ ਦਾ 23,000 ਰੁਪਏ ਦਾ ਚਾਲਾਨ ਕੱਟਿਆ ਜਾ ਚੁੱਕਿਆ ਹੈ। ਜਦਕਿ ਉਸ ਦੀ ਸਕੂਟੀ ਦੀ ਕੀਮਤ 15,000 ਰੁਪਏ ਸੀ।

Image result for 59 हजार रुपये का चालान

ਮੋਟਰ ਵ੍ਹੀਕਲ ਐਕਟ 'ਚ ਸੋਧ ਤੋਂ ਬਾਅਦ ਹੁਣ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ 10 ਗੁਣਾ ਤਕ ਵਧ ਜੁਰਮਾਨਾ ਭਰਨਾ ਪਵੇਗਾ। ਇੱਥੇ ਦੱਸ ਦੇਈਏ ਕਿ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਸਿਫਾਰਸ਼ 'ਤੇ ਮੋਟਰ ਵ੍ਹੀਕਲ ਐਕਟ 'ਚ ਸੋਧ ਨਾਲ ਟ੍ਰੈਫਿਕ ਜੁਰਮਾਨਾ ਕਈ ਗੁਣਾ ਵਧ ਗਿਆ ਹੈ। ਸੀਟ ਬੈਲਟ ਨਾ ਲਾਉਣ 'ਤੇ 100 ਦੀ ਥਾਂ 1000 ਰੁਪਏ ਦਾ ਜੁਰਮਾਨਾ ਹੋਵੇਗਾ। ਰੈੱਡ ਲਾਈਟ ਜੰਪ ਕਰਨ 'ਤੇ 1000 ਦੀ ਥਾਂ 5,000 ਦੇਣ ਪੈਣਗੇ। ਇਸ ਤਰ੍ਹਾਂ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 1000 ਤੋਂ 10,000 ਕਰ ਦਿੱਤਾ ਗਿਆ ਹੈ। ਜਦਕਿ ਦੂਜੀ ਵਾਰ ਇਹ  ਗਲਤੀ ਕਰਦੇ ਹੋ ਤਾਂ 2 ਸਾਲ ਤਕ ਦੀ ਜੇਲ ਅਤੇ 15,000 ਰੁਪਏ ਤਕ ਦਾ ਜੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ 'ਤੇ 500 ਰੁਪਏ ਦੀ ਥਾਂ 5,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਜੇਕਰ ਕੋਈ ਨਾਬਾਲਗ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 10,000 ਰੁਪਏ ਜੁਰਮਾਨਾ ਦੇਣਾ ਹੋਵੇਗਾ, ਜੋ ਪਹਿਲਾਂ 500 ਰੁਪਏ ਸੀ। ਬਿਨਾਂ ਹੈਲਮੇਟ ਗੱਡੀ ਚਲਾਉਣ ਵਾਲੇ ਨੂੰ 500 ਦੀ ਥਾਂ 1,000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।


author

Tanu

Content Editor

Related News