‘59% ਮਰਦ ਕਰਮਚਾਰੀਆਂ ਦੀ ਰਾਏ, ਕੰਮ ਦੇ ਦਬਾਅ ਕਾਰਨ ਨਿੱਜੀ ਜ਼ਿੰਦਗੀ ’ਤੇ ਅਸਰ’

Saturday, Jul 03, 2021 - 11:06 PM (IST)

ਮੁੰਬਈ – ਕੋਵਿਡ-19 ਮਹਾਮਾਰੀ ਕਾਰਨ ਘਰੋਂ ਕੰਮ (ਵਰਕ ਫ੍ਰਾਮ ਹੋਮ) ਇਕ ਨਵੀਂ ਆਮ ਸਥਿਤੀ ਬਣ ਗਈ ਹੈ। ਅਜਿਹੇ ’ਚ ਇਕ ਸਰਵੇ ’ਚ 59 ਫੀਸਦੀ ਮਰਦ ਕਰਮਚਾਰੀਆਂ ਨੇ ਕਿਹਾ ਹੈ ਕਿ ਕੰਮ ਸਬੰਧੀ ਦਬਾਅ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ।

ਅਜਿਹਾ ਕਹਿਣ ਵਾਲੀਆਂ ਔਰਤਾਂ ਦੀ ਗਿਣਤੀ 56 ਫੀਸਦੀ ਸੀ। ਜੌਬ ਸਾਈਟ ਸਕੀਕੀ ਮਾਰਕੀਟ ਨੈੱਟਵਰਕ ਦੇ ਇਕ ਸਰਵੇ ਮੁਤਾਬਕ ਮਹਾਮਾਰੀ ਜਾਰੀ ਹੈ ਅਤੇ ਹੁਣ ਇਸ ਦੀ ਤੀਜੀ ਲਹਿਰ ਦਾ ਖਦਸ਼ਾ ਬਣਿਆ ਹੋਇਆ ਹੈ, ਅਜਿਹੇ ’ਚ ਸਰੀਰਿਕ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਅਤਿਅੰਤ ਅਹਿਮ ਹੈ।

ਸਰਵੇ ਮੁਤਾਬਕ ਘਰ ਤੋਂ ਕੰਮ ਦਰਮਿਆਨ ਕਰਮਚਾਰੀਆਂ ’ਤੇ ਕੰਮ ਦਾ ਬੋਝ ਵਧ ਰਿਹਾ ਹੈ ਅਤੇ ਉਨ੍ਹਾਂ ਨੂੰ ਨੌਕਰੀ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੀਕੀ ਮਾਰਕੀਟ ਨੈੱਟਵਰਕ ਨੇ ਦੇਸ਼ ਦੇ ਮਹਾਨਗਰਾਂ ’ਚ 20 ਤੋਂ 26 ਜੂਨ ਦੌਰਾਨ 2,500 ਭਾਈਵਾਲਾਂ ਦਰਮਿਆਨ ਇਹ ਸਰਵੇ ਕੀਤਾ ਹੈ। ਸਰਵੇ ’ਚ ਸ਼ਾਮਲ ਸਿਰਫ 23 ਫੀਸਦੀ ਮਰਦਾਂ ਨੇ ਵਰਕ ਪਲੇਸ ਦੇ ਮਾਹੌਲ ਬਾਰੇ ਕਿਹਾ ਕਿ ਉਹ ਆਪਣੇ ਨਿਰੀਖਣ ’ਤੇ ਭਰੋਸਾ ਕਰ ਸਕਦੇ ਹਨ। ਸਰਵੇ ’ਚ ਸ਼ਾਮਲ 20 ਫੀਸਦੀ ਮਰਦਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਵਰਕ ਪਲੇਸ ’ਤੇ ਸਮਰਥਨ ਨਹੀਂ ਮਿਲਦਾ। ਅਜਿਹਾ ਸੋਚਣ ਵਾਲੀਆਂ ਔਰਤਾਂ ਦੀ ਗਿਣਤੀ 16 ਫੀਸਦੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News