57 ਫ਼ੀਸਦੀ ਭਾਰਤੀ ਮੱਧ ਵਰਗ ਵਿਦੇਸ਼ਾਂ 'ਚ ਕਰਨਾ ਚਾਹੁੰਦਾ ਹੈ ਪੜ੍ਹਾਈ : ਸਰਵੇਖਣ

Wednesday, Sep 28, 2022 - 05:07 AM (IST)

57 ਫ਼ੀਸਦੀ ਭਾਰਤੀ ਮੱਧ ਵਰਗ ਵਿਦੇਸ਼ਾਂ 'ਚ ਕਰਨਾ ਚਾਹੁੰਦਾ ਹੈ ਪੜ੍ਹਾਈ : ਸਰਵੇਖਣ

ਇੰਟਰਨੈਸ਼ਨਲ ਡੈਸਕ : ਇਕ ਰਿਪੋਰਟ ਦੇ ਅਨੁਸਾਰ ਭਾਰਤੀ ਮੱਧ ਵਰਗ (3-10 ਲੱਖ ਰੁਪਏ ਦੀ ਘਰੇਲੂ ਆਮਦਨ) ਆਬਾਦੀ ਦਾ 57 ਫ਼ੀਸਦੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਇੱਛੁਕ ਹੈ। ਸਰਵੇਖਣ ਅਨੁਸਾਰ 83 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਡਿਗਰੀ ਉਨ੍ਹਾਂ ਨੂੰ ਸਾਥੀਆਂ ਦੇ ਮੁਕਾਬਲੇ ਬੜ੍ਹਤ ਦਿਵਾਏਗੀ, ਜਦੋਂ ਕਿ ਉਨ੍ਹਾਂ 'ਚੋਂ 62 ਫ਼ੀਸਦੀ ਨੇ ਸਿੱਖਿਆ ਕਰਜ਼ਾ ਲੈਣ ਵਿੱਚ ਵਿਸ਼ਵਾਸ ਜਤਾਇਆ।

ਇਹ ਵੀ ਪੜ੍ਹੋ : ਇਟਲੀ ਦੀ ਨਵੀਂ ਸਰਕਾਰ ਵਿਦੇਸ਼ੀਆਂ ਲਈ ਕਰ ਸਕਦੀ ਹੈ ਨਵੇਂ ਸਖ਼ਤ ਕਾਨੂੰਨ ਲਾਗੂ

ਇਸ ਰਿਪੋਰਟ ਦਾ ਖੁਲਾਸਾ ਕਰਦਿਆਂ ਮੰਗਲਵਾਰ 27 ਸਤੰਬਰ ਨੂੰ ਦਿੱਲੀ ਵਿੱਚ 'ਲੀਪ ਗਲੋਬਲ ਐਜੂ ਫੋਰਮ 2022' ਵਿੱਚ ਸੰਮੇਲਨ ਦੇ ਮੁੱਖ ਮਹਿਮਾਨ ਡਾ. ਦੀਆ ਦੱਤ, ਡਿਪਟੀ ਡਾਇਰੈਕਟਰ, ਯੂਨਾਈਟਿਡ ਸਟੇਟਸ-ਇੰਡੀਆ ਐਜੂਕੇਸ਼ਨਲ ਫਾਊਂਡੇਸ਼ਨ (USIEF) ਦੁਆਰਾ ਕੀਤਾ ਗਿਆ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਅੰਤਰਰਾਸ਼ਟਰੀ ਸਿੱਖਿਆ ਭਾਰਤੀ ਆਬਾਦੀ ਦੇ ਮੱਧ-ਵਰਗ ਦੇ ਹਿੱਸੇ ਵਿੱਚ ਪਾਪੂਲਰ ਹੋ ਰਹੀ ਹੈ। ਜ਼ਿਆਦਾਤਰ ਲੋਕਾਂ ਲਈ 'ਬਿਹਤਰ ਤਨਖਾਹ' ਚੋਟੀ ਦੇ ਤਿੰਨ ਕਾਰਕਾਂ 'ਚੋਂ ਇਕ ਸੀ।

ਇਹ ਵੀ ਪੜ੍ਹੋ : ਬਰੈਂਪਟਨ ’ਚ ਹੋਏ ਰੈਫਰੈਂਡਮ ਨੂੰ ਲੈ ਕੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਮੁਖੀ ਰਾਮੀ ਰੇਂਜਰ ਨੇ SFJ ’ਤੇ ਚੁੱਕੇ ਸਵਾਲ

"ਵਿਦਿਆਰਥੀ ਵਰਗ ਦੀਆਂ ਵਧ ਰਹੀਆਂ ਇੱਛਾਵਾਂ ਕਾਰਨ ਭਾਰਤੀ ਵਿਦੇਸ਼ੀ ਸਿੱਖਿਆ ਬਾਜ਼ਾਰ ਦੇ ਕਈ ਗੁਣਾ ਵਧਣ ਦੀ ਉਮੀਦ ਹੈ ਅਤੇ 2025 ਤੱਕ 20 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਪਣੀ ਅੰਤਰਰਾਸ਼ਟਰੀ ਸਿੱਖਿਆ 'ਤੇ $100 ਬਿਲੀਅਨ ਤੋਂ ਵੱਧ ਖਰਚ ਕਰਕੇ ਬਾਹਰ ਨਿਕਲਣਗੇ। ਲੀਪ ਦੇ ਸਹਿ-ਸੰਸਥਾਪਕ ਵੈਭਵ ਸਿੰਘ ਨੇ ਕਿਹਾ, "ਇਹ ਇਕ ਬਹੁਤ ਵੱਡਾ ਮੌਕਾ ਹੈ ਅਤੇ ਖੇਤਰ ਵਿਚ ਨਵੀਨਤਮ ਉਤਪਾਦਾਂ ਅਤੇ ਸੇਵਾਵਾਂ ਦੀ ਮੰਗ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲੇਗਾ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News