ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ’ਤੇ ਜਾਣੋ ਕੀ ਬੋਲੇ PM ਮੋਦੀ

10/15/2019 7:28:42 PM

ਥਾਨੇਸਰ (ਹਰਿਆਣਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ 'ਚ ਹੈ ਅਤੇ ਕੇਂਦਰ ਇਸ ਨੂੰ ਦੁਨੀਆ ਭਰ 'ਚ ਮਨਾਉਣ ਦਾ ਇੰਤਜ਼ਾਮ ਕਰ ਰਿਹਾ ਹੈ।'' ਉਨ੍ਹਾਂ ਨੇ ਕਿਹਾ,''ਮੈਨੂੰ ਖੁਸ਼ੀ ਹੈ ਕਿ ਕਰਤਾਰਪੁਰ ਕੋਰੀਡੋਰ (ਪ੍ਰੋਜੈਕਟ) ਪੂਰਾ ਹੋਣ ਵਾਲਾ ਹੈ।''

ਮੋਦੀ ਨੇ ਆਪਣੀ ਰੈਲੀ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ 7 ਦਹਾਕੇ ਪਹਿਲਾਂ ਹੋਈ ਸਿਆਸਤ ਅਤੇ ਰਣਨੀਤਕ ਗਲਤੀ ਨੂੰ ਕਾਫੀ ਹੱਦ ਤੱਕ ਸੁਧਾਰਨ ਦਾ ਮੌਕਾ ਮਿਲਿਆ। ਦੱਸਣਯੋਗ ਹੈ ਕਿ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੇ ਕਰਤਾਰਪੁਰ 'ਚ ਸਥਿਤ ਸ੍ਰੀ ਦਰਬਾਰ ਸਾਹਿਬ ਨੂੰ ਪੰਜਾਬ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਇਹ ਕੋਰੀਡੋਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ 'ਤੇ ਨਵੰਬਰ 'ਚ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ।


DIsha

Content Editor

Related News