''ਕੋਰੋਨਾ ਯੋਧਿਆਂ'' ''ਤੇ ਕੋਰੋਨਾ ਦੀ ਮਾਰ, ਇਕ ਦਿਨ ''ਚ 511 ਪੁਲਸ ਮੁਲਾਜ਼ਮ ਲਪੇਟ ''ਚ
Sunday, Sep 06, 2020 - 04:14 PM (IST)

ਮੁੰਬਈ— ਦੇਸ਼ ਵਿਚ ਗਲੋਬਲ ਮਹਾਮਾਰੀ ਕੋਵਿਡ-19 ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਸੂਬੇ ਦੀ ਪੁਲਸ ਲਈ ਦਿਨੋਂ-ਦਿਨ ਖ਼ਤਰਨਾਕ ਸਿੱਧ ਹੋ ਰਿਹਾ ਹੈ। ਇਕ ਦਿਨ ਵਿਚ ਪੁਲਸ ਫੋਰਸ ਦੇ 511 ਮੁਲਾਜ਼ਮ ਕੋਰੋਨਾ ਦੀ ਲਪੇਟ ਵਿਚ ਆਏ, ਜਦਕਿ 7 ਦੀ ਇਸ ਨਾਲ ਜਾਨ ਚੱਲੀ ਗਈ। ਮਹਾਰਾਸ਼ਟਰ ਪੁਲਸ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ 'ਚ ਪਿਛਲੇ 24 ਘੰਟਿਆਂ ਵਿਚ ਪੁਲਸ ਮੁਲਾਜ਼ਮਾਂ 'ਚ ਵਾਇਰਸ ਦੇ 511 ਨਵੇਂ ਕੇਸ ਸਾਹਮਣੇ ਆਏ।
ਕੋਰੋਨਾ ਵਾਇਰਸ ਹੁਣ ਤੱਕ 16,912 ਪੁਲਸ ਮੁਲਾਜ਼ਮਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ, ਇਨ੍ਹਾਂ 'ਚੋਂ 1818 ਅਧਿਕਾਰੀ ਅਤੇ 15,094 ਪੁਰਸ਼ ਸਿਪਾਹੀ ਹਨ। ਜਾਨਲੇਵਾ ਕੋਰੋਨਾ ਵਾਇਰਸ ਦੇ ਬੀਤੇ 24 ਘੰਟਿਆਂ ਵਿਚ ਪੁਲਸ ਫੋਰਸ ਦੇ 7 ਹੋਰ ਮੁਲਾਜ਼ਮਾਂ ਦੀ ਜਾਨ ਲੈਣ ਨਾਲ ਹੁਣ ਤੱਕ 173 ਪੁਲਸ ਮੁਲਾਜ਼ਮਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਇਸ ਵਿਚ 15 ਅਧਿਕਾਰੀ ਅਤੇ 158 ਪੁਲਸ ਮੁਲਾਜ਼ਮ ਹਨ।
ਦੱਸ ਦੇਈਏ ਕਿ ਦੇਸ਼ ਵਿਚ ਮਹਾਰਾਸ਼ਟਰ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੈ ਅਤੇ 5 ਸਤੰਬਰ ਤੱਕ ਸੂਬੇ ਵਿਚ 8,83,862 ਲੋਕ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 26,276 ਮਰੀਜ਼ਾਂ ਦੀ ਇਹ ਵਾਇਰਸ ਜਾਨ ਲੈ ਚੁੱਕਾ ਹੈ। ਸੂਬੇ ਵਿਚ 6,36,925 ਲੋਕਾਂ ਨੇ ਇਸ ਜਾਨਲੇਵਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ, ਜਦਕਿ 2,20661 ਇਸ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ: 'ਕੋਰੋਨਾ' ਹੋਇਆ ਹੋਰ ਚਿੰਤਾਜਨਕ: ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਨੰਬਰ 'ਤੇ ਪੁੱਜਾ ਭਾਰਤ