ਤੀਜਾ ਬੱਚਾ ਪੈਦਾ ਕਰਨ 'ਤੇ ਮਿਲਣਗੇ 51 ਹਜ਼ਾਰ, ਕੀਤਾ ਜਾਵੇਗਾ ਸਨਮਾਨਤ
Thursday, Aug 22, 2024 - 05:30 PM (IST)

ਕਿਸ਼ਨਗੜ੍ਹ- ਰਾਜਸਥਾਨ ਦੇ ਕਿਸ਼ਨਗੜ੍ਹ 'ਚ ਮਾਹੇਸ਼ਵਰੀ ਸਮਾਜ ਦੇ ਰਾਸ਼ਟਰੀ ਸੰਮੇਲਨ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਮਾਜ ਦੇ ਜਿਸ ਜੋੜੇ ਦੇ ਇੱਥੇ ਤੀਜੀ ਸੰਤਾਨ ਜਨਮ ਲਵੇਗੀ, ਉਸ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਮਾਜ ਦੇ ਪ੍ਰੋਗਰਾਮਾਂ 'ਚ ਸਨਮਾਨਤ ਵੀ ਕੀਤਾ ਜਾਵੇਗਾ। ਇਸ ਪਹਿਲ ਦਾ ਮਕਸਦ ਸਮਾਜ ਦੀ ਘੱਟਦੀ ਜਨਸੰਖਿਆ ਨੂੰ ਵਧਾਉਣਾ ਹੈ। ਅਖਿਲ ਭਾਰਤੀ ਮਾਹੇਸ਼ਵਰੀ ਸਮਾਜ ਦੇ ਕਾਰਜਕਾਰੀ ਮੈਂਬਰ ਰਮੇਸ਼ ਮਾਹੇਸ਼ਵਰੀ ਨੇ ਦੱਸਿਆ ਕਿ ਸਰਵੇਖਣ ਅਨੁਸਾਰ, ਸਮਾਜ ਦੀ ਮੌਜੂਦਾ ਜਨਸੰਖਿਆ ਘੱਟ ਕੇ 8 ਲੱਖ ਰਹਿ ਗਈ ਹੈ, ਜਦੋਂ ਕਿ ਪਹਿਲੇ ਇਹ 15-16 ਲੱਖ ਤੱਕ ਸੀ।
ਇਹ ਵੀ ਪੜ੍ਹੋ : ਸਕੂਲ ਬੈਗ 'ਚ ਕੋਬਰਾ, ਵਿਦਿਆਰਥੀਆਂ ਨੂੰ ਪੈ ਗਈਆਂ ਭਾਜੜਾਂ
ਰਮੇਸ਼ ਮਾਹੇਸ਼ਵਰੀ ਨੇ ਦੱਸਿਆ ਕਿ ਤੀਜਾ ਬੱਚਾ ਪੈਦਾ ਕਰਨ ਵਾਲੇ ਪਤੀ-ਪਤਨੀ ਨੂੰ ਸਿਰਫ਼ ਐੱਫ.ਡੀ. ਹੀ ਨਹੀਂ ਦਿੱਤੀ ਜਾਵੇਗੀ ਸਗੋਂ ਸਮਾਜ 'ਚ ਵਿਸ਼ੇਸ਼ ਸਨਮਾਨ ਵੀ ਦਿੱਤਾ ਜਾਵੇਗਾ। ਅਖਿਲ ਭਾਰਤੀ ਮਾਹੇਸ਼ਵਰੀ ਮਹਾਸਭਾ ਦੀ ਕਾਰਜ ਕਮੇਟੀ ਦੇ ਮੈਂਬਰ ਰਮੇਸ਼ ਮਾਹੇਸ਼ਵਰੀ ਨੇ ਕਿਹਾ ਕਿ ਮਾਹੇਸ਼ਵਰੀ ਸਮਾਜ ਉਦਯੋਗ ਜਗਤ ਨਾਲ ਜੁੜਿਆ ਹੈ। ਸਮਾਜ ਸੇਵਾ ਲਈ ਕੰਮ ਕਰਦਾ ਹੈ। ਤੀਰਥ ਸਥਾਨਾਂ 'ਤੇ ਧਰਮਸ਼ਾਲਾ ਬਣਵਾਉਣ ਸਮੇਤ ਕਈ ਕੰਮ ਕੀਤੇ ਗਏ ਹਨ। ਦੇਸ਼ਵਾਸੀਆਂ ਦੀ ਸੇਵਾ ਲਈ ਵੀ ਸਮਾਜ ਕੰਮ ਕਰਦਾ ਹੈ। ਹਮੇਸ਼ ਮਾਹੇਸ਼ਵਰੀ ਨੇ ਕਿਹਾ ਕਿ ਅਸੀਂ ਆਪਣੇ ਸਰਵੇ 'ਚ ਪਾਇਆ ਕਿ ਸਾਡੇ ਸਮਾਜ ਦੀ ਗਿਣਤੀ ਕਾਫ਼ੀ ਤੇਜ਼ੀ ਨਾਲ ਡਿੱਗੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8