ਇਸ ਸੂਬੇ ''ਚ ਕੋਰੋਨਾ ਟੀਕਾ ਲਗਾਉਣ ਤੋਂ ਬਾਅਦ ਸਾਈਡ ਇਫੈਕਟ ਦੇ 51 ਮਾਮਲੇ ਆਏ ਸਾਹਮਣੇ
Saturday, Jan 16, 2021 - 11:21 PM (IST)
ਨਵੀਂ ਦਿੱਲੀ - ਦੇਸ਼ਭਰ ਵਿੱਚ 16 ਜਨਵਰੀ ਨੂੰ ਕੋਰੋਨਾ ਟੀਕਾਕਰਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਟੀਕਾਕਰਣ ਮੁਹਿੰਮ ਦੇ ਪਹਿਲੇ ਦਿਨ 1,65,714 ਲੋਕਾਂ ਨੂੰ ਟੀਕਾ ਲਗਾਇਆ ਗਿਆ। ਰਾਜਧਾਨੀ ਦਿੱਲੀ ਵਿੱਚ ਕੋਰੋਨਾ ਟੀਕੇ ਦੇ ਸਾਈਡ ਇਫੈਕਟ ਦੇ 51 ਮਾਮਲੇ ਸਾਹਮਣੇ ਆਏ। ਇੱਕ ਸ਼ਖਸ ਨੂੰ ਹਸਪਤਾਲ ਵਿੱਚ ਦਾਖਲ ਵੀ ਕਰਨਾ ਪਿਆ। ਦਿੱਲੀ ਵਿੱਚ ਟੀਕਾਕਰਣ ਮੁਹਿੰਮ ਦੇ ਪਹਿਲੇ ਦਿਨ 4319 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਟੀਕਾਕਰਣ ਮੁਹਿੰਮ 'ਤੇ 18 ਜਨਵਰੀ ਤੱਕ ਰੋਕ
ਟੀਕੇ ਦੇ ਹਲਕੇ ਮਾੜੇ ਨਤੀਜਿਆਂ ਦੇ ਮਾਮਲੇ ਸਾਉਥ ਦਿੱਲੀ ਅਤੇ ਸਾਉਥ ਵੈਸਟ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਵੇਖੇ ਗਏ। ਦੋਨਾਂ ਇਲਾਕਿਆਂ ਵਿੱਚ ਅਜਿਹੇ 11 ਮਾਮਲੇ ਸਾਹਮਣੇ ਆਏ। ਦੂਜੇ ਪਾਸੇ, ਐੱਨ.ਡੀ.ਐੱਮ.ਸੀ. ਮੁਤਾਬਕ ਚਰਕ ਪਾਲਿਕਾ ਹਸਪਤਾਲ ਦੇ ਦੋ ਸਿਹਤ ਕਰਮਚਾਰੀਆਂ ਵਿੱਚ ਵੀ ਕੋਰੋਨਾ ਟੀਕਾ ਲੱਗਣ ਦੇ ਹਲਕੇ ਸਾਈਡ ਇਫੈਕਟ ਵੇਖੇ ਗਏ। ਇਨ੍ਹਾਂ ਦੋਨਾਂ ਦੀ ਛਾਤੀ ਵਿੱਚ ਜਕੜ ਮਹਿਸੂਸ ਹੋਈ। AEFI ਦੀ ਟੀਮ ਦੀ ਨਿਗਰਾਨੀ ਵਿੱਚ ਦੋਨਾਂ ਨੂੰ ਰੱਖਿਆ ਗਿਆ ਸੀ। ਇੱਕੋ ਜਿਹੇ ਮਹਿਸੂਸ ਕਰਨ ਦੇ ਅੱਧੇ ਘੰਟੇ ਤੋਂ ਬਾਅਦ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਖੇਤੀ ਕਾਨੂੰਨਾਂ 'ਤੇ ਆਪਣੀ ਗਲਤੀ ਸਵੀਕਾਰ ਕਰੇ ਮੋਦੀ ਸਰਕਾਰ: ਪੀ ਚਿਦੰਬਰਮ
ਸਿਹਤ ਮੰਤਰਾਲਾ ਮੁਤਾਬਕ ਟੀਕਾਕਰਣ ਦੇ ਪਹਿਲੇ ਦਿਨ ਲਾਭਪਾਤਰੀਆਂ ਦੀ ਸੂਚੀ ਅਪਡੇਟ ਕਰਨ ਵਿੱਚ ਦੇਰੀ ਦੀਆਂ ਕੁੱਝ ਸਮੱਸਿਆਵਾਂ ਸਾਹਮਣੇ ਆਈਆਂ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਅਜਿਹੇ ਸਿਹਤ ਕਰਮਚਾਰੀਆਂ ਨੂੰ ਵੀ ਵੈਕਸੀਨ ਲਗਾਈ ਗਈ ਜੋ ਸ਼ਨੀਵਾਰ ਦੇ ਸੈਸ਼ਨ ਲਈ ਨਾਮਜ਼ਦ ਨਹੀਂ ਸਨ। ਦੋਨਾਂ ਹੀ ਮਾਮਲਿਆਂ ਦੀ ਜਾਂਚ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਪਹਿਲੇ ਦਿਨ ਦੇਸ਼ਭਰ ਵਿੱਚ 16,755 ਵੈਕਸੀਨੇਟਰ ਸਨ ਜਦੋਂ ਕਿ 1 ਲੱਖ 90 ਹਜ਼ਾਰ ਤੋਂ ਜ਼ਿਆਦਾ ਲਾਭਪਾਤਰੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।