ਦਿੱਲੀ ''ਚ ਹੁਣ ਸਫ਼ਰ ਹੋਵੇਗਾ ਹੋਰ ਆਸਾਨ, CM ਕੇਜਰੀਵਾਲ ਨੇ 500 ਇਲੈਕਟ੍ਰਿਕ ਬੱਸਾਂ ਨੂੰ ਦਿਖਾਈ ਹਰੀ ਝੰਡੀ

Thursday, Dec 14, 2023 - 07:25 PM (IST)

ਨਵੀਂ ਦਿੱਲੀ, (ਅਨਸ)- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ 500 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿਚ ਅਜਿਹੀਆਂ ਬੱਸਾਂ ਦੀ ਗਿਣਤੀ 1300 ਹੋ ਗਈ ਹੈ।

ਦਿੱਲੀ ਸਰਕਾਰ ਨੇ ਕਿਹਾ ਕਿ ਰਾਜਧਾਨੀ ਦੀਆਂ ਸੜਕਾਂ ’ਤੇ ਚੱਲਣ ਵਾਲੀਆਂ ਇਲੈਕਟ੍ਰਿਕ ਬੱਸਾਂ ਦੀ ਗਿਣਤੀ ਦੇਸ਼ ’ਚ ਸਭ ਤੋਂ ਵੱਧ ਹੈ। ਉੁਪ ਰਾਜਪਾਲ ਸਕਸੈਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਅੱਜ 500 (ਇਲੈਕਟ੍ਰਿਕ) ਬੱਸਾਂ ਸੜਕਾਂ ’ਤੇ ਉਤਾਰੀਆਂ ਹਨ। ਇਹ ਸਾਰੀਆਂ ਜ਼ੀਰੋ ਐਮੀਸ਼ਨ ਬੱਸਾਂ ਹਨ। ਅਸੀਂ ਦਿੱਲੀ ਨੂੰ ਬਿਹਤਰ ਬਣਾਉਣ ਲਈ ਇਸੇ ਤਰ੍ਹਾਂ ਕੰਮ ਜਾਰੀ ਰੱਖਾਂਗੇ।

ਮੁੱਖ ਮੰਤਰੀ ਕੇਜਰੀਵਾਲ ਨੇ ਸਕਸੈਨਾ ਦਾ ਧੰਨਵਾਦ ਕੀਤਾ ਅਤੇ ਸ਼ਹਿਰੀ ਆਵਾਜਾਈ ਵਿਚ ਸੁਧਾਰ ਜਾਰੀ ਰੱਖਣ ਦਾ ਵਾਅਦਾ ਕੀਤਾ। ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਸ ਮੌਕੇ ਦਿੱਲੀ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਪ੍ਰੋਗਰਾਮ ਵਿਚ ਭਾਗ ਲੈਣ ਲਈ ਉਪ ਰਾਜਪਾਲ ਦਾ ਵੀ ਧੰਨਵਾਦ ਕਰਨਾ ਚਾਹਾਂਗਾ। ਹੁਣ ਸਾਡੇ ਕੋਲ ਦਿੱਲੀ ਵਿਚ 1300 ਇਲੈਕਟ੍ਰਿਕ ਬੱਸਾਂ ਹਨ। ਅਸੀਂ ਦਿੱਲੀ ਦੀ ਟਰਾਂਸਪੋਰਟ ਪ੍ਰਣਾਲੀ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖਾਂਗੇ।


Rakesh

Content Editor

Related News