500 ਕਰੋੜ ਦੇ ਪਟਾਕੇ ਹੋ ਜਾਣਗੇ ਠੁੱਸ

Saturday, Nov 03, 2018 - 10:42 AM (IST)

500 ਕਰੋੜ ਦੇ ਪਟਾਕੇ ਹੋ ਜਾਣਗੇ ਠੁੱਸ

ਨਵੀਂ ਦਿੱਲੀ, (ਏਜੰਸੀਅਾਂ)– ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਕਾਰਨ ਇਸ ਸਾਲ ਦਿੱਲੀ ’ਚ ਪਟਾਕਿਅਾਂ ਦੀ ਵਿੱਕਰੀ ਸੰਭਵ ਨਹੀਂ ਹੈ, ਕੋਰਟ ਨੇ ਸਿਰਫ ਗ੍ਰੀਨ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਹੈ, ਜਦੋਂ ਕਿ ਗ੍ਰੀਨ ਪਟਾਕੇ ਫਿਲਹਾਲ ਬਾਜ਼ਾਰ ’ਚ ਮੁਹੱਈਆ ਨਹੀਂ ਹਨ। ਕੌਮੀ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਮੁਤਾਬਕ ਇਕ ਅਨੁਮਾਨ ਮੁਤਾਬਕ ਹੁਣ ਤੱਕ ਦਿੱਲੀ-ਐੱਨ. ਸੀ. ਆਰ. ’ਚ ਲਗਭਗ 500 ਕਰੋੜ ਰੁਪਏ ਦੇ ਪਟਾਕਿਅਾਂ ਦਾ ਸਟਾਕ ਮੌਜੂਦ ਹੈ। ਕੋਰਟ ਦੇ ਹੁਕਮ ਤੋਂ ਬਾਅਦ ਹੁਣ ਇਹ ਪਟਾਕੇ ਰੱਦੀ ਦੀ ਟੋਕਰੀ ’ਚ ਜਾਣਗੇ ਜਿਸ ਕਾਰਨ ਵਪਾਰੀਅਾਂ ਨੂੰ ਵੱਡਾ ਨੁਕਸਾਨ ਹੋਵੇਗਾ।


ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਓਹਾਰੀ ਮੌਸਮ ’ਤੇ ਵਪਾਰੀ ਲਗਭਗ ਦੋ ਮਹੀਨੇ ਪਹਿਲਾਂ ਹੀ ਪਟਾਕਿਅਾਂ ਦਾ ਸਟਾਕ ਕਰ ਲੈਂਦੇ ਹਨ, ਲਿਹਾਜ਼ਾ ਵੱਡੀ ਮਾਤਰਾ ’ਚ ਪਟਾਕੇ ਦਿੱਲੀ-ਐੱਨ. ਸੀ. ਆਰ. ’ਚ ਸਟਾਕ ਦੇ ਰੂਪ ’ਚ ਰੱਖੇ ਹੋਏ ਹਨ। ਇਸ ਵਾਰ ਸਹੀ ਅਰਥਾਂ ’ਚ ਇਹ ਦੀਵਾਲੀ ਲੋਕਾਂ ਲਈ ਫਿੱਕੀ ਸਾਬਤ ਹੋਵੇਗੀ। ਉਨ੍ਹਾਂ ਨੇ ਵਾਤਾਵਰਣ ’ਤੇ ਸੁਪਰੀਮ ਕੋਰਟ ਦੀਅਾਂ ਚਿੰਤਾਵਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ ਪਰ ਗ੍ਰੀਨ ਪਟਾਕੇ ਇਕ ਨਵਾਂ ਵਿਚਾਰ ਹੈ ਅਤੇ ਬਾਜ਼ਾਰ ’ਚ ਮੁਹੱਈਆ ਵੀ ਨਹੀਂ ਹਨ।


Related News