LOC ਕੋਲ ਸਿਖਲਾਈ ਕੈਂਪਾਂ 'ਚ 500-700 ਅੱਤਵਾਦੀ ਮੌਜੂਦ, 150 ਘੁਸਪੈਠ ਦੇ ਇੰਤਜ਼ਾਰ 'ਚ

06/25/2022 5:10:42 PM

ਸ਼੍ਰੀਨਗਰ (ਵਾਰਤਾ)- ਫ਼ੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਕੰਟਰੋਲ ਰੇਖਾ 'ਤੇ ਜੰਗਬੰਦੀ ਦੇ ਬਾਵਜੂਦ ਪਾਕਿਸਤਾਨ ਦ ਕਬਜ਼ੇ ਵਾਲੇ ਕਸ਼ਮੀਰ 'ਚ ਸਿਖਲਾਈ ਕੈਂਪਾਂ 'ਚ 500-700 ਅੱਤਵਾਦੀ ਮੌਜੂਦ ਹਨ ਅਤੇ ਕਸ਼ਮੀਰ 'ਚ ਘੁਸਪੈਠ ਕਰਨ ਲਈ ਲਗਭਗ 150 ਅੱਤਵਾਦੀ ਲਾਂਚਪੈਡ 'ਤੇ ਇੰਤਜ਼ਾਰ ਕਰ ਰਹੇ ਹਨ। ਕਸ਼ਮੀਰ 'ਚ ਫ਼ੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੰਟਰੋਲ ਰੇਖਾ ਦੇ ਪਾਰ ਮਨਸ਼ੇਰਾ, ਕੋਟਲੀ ਅਤੇ ਮੁਜ਼ੱਫਰਾਬਾਦ 3 ਕੈਂਪਾਂ 'ਚ 500 ਤੋਂ 700 ਅੱਤਵਾਦੀ ਮੌਜੂਦ ਹਨ। ਫ਼ੌਜ ਦੇ ਅਧਿਕਾਰੀ ਨੇ ਕਿਹਾ,''ਲਾਂਚਪੈਡਸ 'ਤੇ ਘਾਟੀ ਦੇ ਸਾਹਮਣੇ ਤੋਂ ਕਰੀਬ 150 ਲੋਕ ਘੁਸਪੈਠ ਲਈ ਤਿਆਰ ਹਨ।'' ਫ਼ੌਜ ਦੇ ਅਧਿਕਾਰੀ ਨੇ ਕਿਹਾ ਕਿ ਕਸ਼ਮੀਰ 'ਚ ਮਈ ਦੇ ਅੰਤ ਤੱਕ ਕੋਈ ਘੁਸਪੈਠ ਸਫ਼ਲ ਨਹੀਂ ਹੋਈ ਹੈ। ਇਸ ਤੋਂ ਬਾਅਦ ਅੱਤਵਾਦੀ ਭਾਰਤੀ ਸਰਹੱਦ 'ਚ ਦਾਖ਼ਲ ਹੋਣ ਲਈ ਬਦਲਵੇਂ ਰਸਤਿਆਂ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਸ਼ਿਮਲਾ 'ਚ ਪਾਣੀ ਦੀ ਘਾਟ ਨਾਲ 2018 ਦੇ ਜਲ ਸੰਕਟ ਦੀਆਂ ਯਾਦਾਂ ਹੋਈਆਂ ਤਾਜ਼ੀਆਂ

ਉਨ੍ਹਾਂ ਕਿਹਾ,''ਘੁਸਪੈਠ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੁਣ ਕਾਫ਼ੀ ਹੱਦ ਤੱਕ ਪੀਰ ਪੰਜਾਲ ਦੇ ਦੱਖਣ 'ਚ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਅਜਿਹੀਆਂ ਹੀ ਖ਼ਬਰਾਂ ਮਿਲ ਰਹੀਆਂ ਹਨ ਕਿ ਕੁਝ ਲੋਕ ਨੇਪਾਲ ਦੇ ਰਸਤੇ ਵੀ ਘੁਸਪੈਠ ਕਰ ਸਕਦੇ ਹਨ।'' ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਘੁਸਪੈਠ ਦੀ ਸੰਭਾਵਨਾ ਬਣੀ ਹੋਈ ਹੈ ਪਰ ਕੰਟਰੋਲ ਰੇਖਾ 'ਤੇ ਬਾੜ, ਸੁਰੱਖਿਆ ਫ਼ੋਰਸਾਂ ਦੀ ਤਾਇਨਾਤੀ ਅਤੇ ਨਿਗਰਾਨੀ ਉਪਕਰਣਾਂ ਨੇ ਘੁਸਪੈਠ ਕਰਨ ਦੀਆਂ ਘਟਨਾਵਾਂ ਘੱਟ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿਸ ਤਰ੍ਹਾਂ ਦੇ ਕੰਡੀਲੇ ਬਾੜ ਲਗਾਏ ਹਨ ਅਤੇ ਸੁਰੱਖਿਆ ਫ਼ੋਰਸਾਂ ਦੀ ਤਾਇਨਾਤੀ ਕੀਤੀ ਹੈ ਅਤੇ ਸਰਹੱਦ 'ਤੇ ਨਿਗਰਾਨੀ ਉਪਕਰਣ ਲਗਾਉਣ ਨਾਲ ਘੁਸਪੈਠ ਦੇ ਮਾਮਲਿਆਂ 'ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ 'ਤੇ ਕੀਤੇ ਗਏ ਉਪਾਵਾਂ ਅਤੇ ਸਰਗਰਮੀ ਕਾਰਨ ਅੱਤਵਾਦੀ ਘੁਸਪੈਠ ਲਈ ਬਦਲਵੇਂ ਰਸਤੇ ਤਲਾਸ਼ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਮਈ ਦੇ ਅੰਤ ਤੱਕ ਕੋਈ ਸਫ਼ਲ ਘੁਸਪੈਠ ਨਹੀਂ ਹੋਈ ਹੈ। ਟਾਰਗੇਟ ਕਤਲਾਂ 'ਤੇ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਦਾ ਮਕਸਦ ਜਾਂ ਤਾਂ ਸੁਰੱਖਿਆ ਫ਼ੋਰਸਾਂ ਨੂੰ ਭੜਕਾਉਣਾ ਹੁੰਦਾ ਹੈ ਜਾਂ ਫਿਰ ਲੋਕਾਂ ਦਰਮਿਆਨ ਇਕ ਡਰ ਪੈਦਾ ਕਰਨਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News