ਟਿਊਲਿਪ ਗਾਰਡਨ ਦੀ ਖੂਬਸੂਰਤੀ ਦੇ ਕਾਇਲ ਹੋਏ ਲੋਕ, 5 ਦਿਨਾਂ ''ਚ 50 ਹਜ਼ਾਰ ਸੈਲਾਨੀਆਂ ਨੇ ਕੀਤਾ ਦੀਦਾਰ

Friday, Apr 02, 2021 - 02:24 PM (IST)

ਨੈਸ਼ਨਲ ਡੈਸਕ- ਕਸ਼ਮੀਰ 'ਚ ਨਵੇਂ ਸੈਰ-ਸਪਾਟਾ ਸੀਜਨ ਦੀ ਸ਼ੁਰੂਆਤ ਦੇ ਨਾਲ ਹੀ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਜਨਤਾ ਲਈ ਖੁੱਲ੍ਹ ਚੁਕਿਆ ਹੈ। ਇਸ ਦੀ ਖੂਬਸੂਰਤੀ ਨੇ ਲੋਕਾਂ ਨੂੰ ਇਸ ਕਦਰ ਦੀਵਾਨਾ ਬਣਾ ਦਿੱਤਾ ਹੈ ਕਿ 5 ਦਿਨਾਂ 'ਚ 50 ਹਜ਼ਾਰ ਤੋਂ ਵੱਧ ਸੈਲਾਨੀ ਇੱਥੇ ਆ ਚੁਕੇ ਹਨ। ਪਿਛਲੇ ਸਾਲ ਕੋਰੋਨਾ ਕਾਰਨ ਬਾਗ ਦੇਖਣ ਦਾ ਮੌਕਾ ਲੋਕਾਂ ਨੂੰ ਨਹੀਂ ਮਿਲ ਸਕਿਆ ਸੀ ਪਰ ਇਸ ਵਾਰ ਉਹ ਮੌਕਾ ਨਹੀਂ ਛੱਡਣਾ ਚਾਹੁੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਵੱਡੀ ਗਿਣਤੀ 'ਚ ਸੈਲਾਨੀ ਬਾਗ਼ ਦੇਖਣ ਆ ਰਹੇ ਹਨ। 

PunjabKesariਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਦਿਨ 4500 ਲੋਕਾਂ ਨੇ ਬਗੀਚੇ ਦਾ ਦੌਰਾ ਕੀਤਾ। ਪਿਛਲੇ 5 ਦਿਨਾਂ 'ਚ, ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਸਮੇਤ ਲਗਭਗ 48 ਹਜ਼ਾਰ ਲੋਕ ਇੱਥੇ ਆ ਚੁਕੇ ਹਨ। ਪਹਿਲਾਂ ਸਿਰਾਜ ਬਾਗ਼ ਦੇ ਨਾਮ ਨਾਲ ਮਸ਼ਹੂਰ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡ ਨੂੰ 2008 'ਚ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਖੁੱਲ੍ਹਵਾਇਆ ਸੀ। ਟਿਊਲਿਪ ਗਾਰਡਨ ਏਸ਼ੀਆ ਦਾ ਸਭ ਤੋਂ ਵੱਡਾ ਬਗੀਚਾ ਹੈ। ਇਹ ਲਗਭਗ 30 ਹੈਕਟੇਅਰ ਦੇ ਖੇਤਰ 'ਚ ਫੈਲਿਆ ਹੋਇਆ ਹੈ। ਇਸ ਗਾਰਡਨ ਨੂੰ ਕਸ਼ਮੀਰ ਘਾਟੀ 'ਚ ਫੁੱਲਾਂ ਦੀ ਖੇਤੀ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਖੋਲ੍ਹਿਆ ਗਿਆ ਸੀ।

PunjabKesariਪ੍ਰਧਾਨ ਮੰਤਰੀ ਨਰਿੰਦਰ ਵੀ ਲੋਕਾਂ ਨੂੰ ਟਿਊਲਿਪ ਗਾਰਡਨ ਘੁੰਮਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੇ ਗਰਮਜੋਸ਼ੀ ਭਰੇ ਸਤਿਕਾਰ ਦਾ ਆਨੰਦ ਲੈਣ ਦੀ ਅਪੀਲ ਕਰ ਚੁਕੇ ਹਨ। ਬਾਗ਼ ਬਾਰੇ ਟਵੀਟ ਕਰਦੇ ਹੋਏ ਪੀ.ਐੱਮ. ਨੇ ਕਿਹਾ ਸੀ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਜੰਮੂ ਕਸ਼ਮੀਰ ਦੀ ਯਾਤਰਾ ਕਰੋ ਅਤੇ ਸੁੰਦਰ ਟਿਊਲਿਪ ਗਾਰਡਨ ਦਾ ਦਰਸ਼ਨ ਕਰੋ। ਉਨ੍ਹਾਂ ਕਿਹਾ ਸੀ ਕਿ ਟਿਊਲਿਪ ਤੋਂ ਇਲਾਵਾ, ਤੁਸੀਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਗਰਮਜੋਸ਼ੀ ਭਰੇ ਸਤਿਕਾਰ ਦਾ ਅਨੁਭਵ ਕਰੋਗੇ। ਗਰਡਨ 'ਚ 64 ਤੋਂ ਵੱਧ ਕਿਸਮਾਂ ਦੇ 15 ਲੱਖ ਤੋਂ ਵੱਧ ਫੁੱਲ ਦਿਖਾਈ ਦੇਣਗੇ। 

PunjabKesari


DIsha

Content Editor

Related News