Amazing : 50 ਹਜ਼ਾਰ ਰੁਪਏ ’ਚ ਵਿਕ ਰਿਹੈ ਮੁਰਗੀ ਦਾ ਆਂਡਾ, ਜਾਣੋ ਕੀ ਹੈ ਇਸ ਦੀ ਖਾਸੀਅਤ?

08/14/2022 2:52:25 AM

ਨਵੀਂ ਦਿੱਲੀ (ਇੰਟ.) : ਹਾਈ ਪ੍ਰੋਟੀਨ ਸੋਰਸ ਹੋਣ ਕਾਰਨ ਆਂਡਾ ਦੁਨੀਆਭਰ 'ਚ ਵੱਡੇ ਪੈਮਾਨੇ ’ਤੇ ਖਾਧਾ ਜਾਂਦਾ ਹੈ। ਆਮ ਤੌਰ ’ਤੇ ਭਾਰਤ ਵਿੱਚ ਇਕ ਆਂਡੇ ਦੀ ਕੀਮਤ 6-7 ਰੁਪਏ ਹੈ। ਸੋਚੋ ਜੇਕਰ ਇਕ ਆਂਡਾ 50 ਹਜ਼ਾਰ ਦਾ ਵਿਕਣ ਲੱਗੇ ਤਾਂ ਕੀ ਹੋਵੇਗਾ? ਇਹ ਮਜ਼ਾਕ ਨਹੀਂ ਸਗੋਂ ਸੱਚ ਹੈ। ਬ੍ਰਿਟੇਨ 'ਚ ਇਕ ਮੁਰਗੀ ਨੇ ਅਜਿਹਾ ਆਂਡਾ ਦਿੱਤਾ ਹੈ, ਜਿਸ ਦੀ ਕੀਮਤ 500 ਪੌਂਡ ਭਾਵ 50 ਹਜ਼ਾਰ ਰੁਪਏ ਹੈ। ਹੁਣ ਲੋਕ ਪੁੱਛ ਰਹੇ ਹਨ ਕਿ ਅਜਿਹਾ ਕੀ ਹੈ ਇਸ ਆਂਡੇ ’ਚ?

PunjabKesari

ਰਿਪੋਰਟਾਂ ਮੁਤਾਬਕ ਮੁਰਗੀ ਵੱਲੋਂ ਦਿੱਤਾ ਗਿਆ ਇਹ ਆਂਡਾ ਪੂਰੀ ਤਰ੍ਹਾਂ ਗੋਲ ਹੈ। ਇਹ ਦੁਰਲੱਭ ਆਕਾਰ ਦਾ ਆਂਡਾ ਦੇਖ ਕੇ ਉਸ ਦੀ ਮਾਲਕਣ ਐਨਾਬੇਲ ਹੈਰਾਨ ਰਹਿ ਗਈ। ਐਨਾਬੇਲ ਨੇ ਜਦੋਂ ਇਸ ਆਂਡੇ ਬਾਰੇ ਗੂਗਲ 'ਤੇ ਸਰਚ ਕੀਤਾ ਤਾਂ ਪਤਾ ਲੱਗਾ ਕਿ ਇਹ ਬੇਹੱਦ ਦੁਰਲੱਭ ਆਂਡਾ ਹੈ ਕਿਉਂਕਿ ਇਸ ਦਾ ਆਕਾਰ ਅੰਡਾਕਾਰ ਨਹੀਂ ਸਗੋਂ ਬਿਲਕੁਲ ਗੋਲ ਹੈ। ਅਜਿਹਾ ਆਂਡਾ ਇਕ ਅਰਬ ਆਂਡਿਆਂ 'ਚੋਂ ਇਕ ਹੁੰਦਾ ਹੈ। ਐਨਾਬੇਲ ਨੇ ਕਿਹਾ ਕਿ ਇਹ ਬਿਲਕੁਲ ਗੋਲ ਹੈ। ਉਹ ਇਸ ਨੂੰ ਵੇਚਣਾ ਚਾਹੁੰਦੀ ਹੈ। ਉਸ ਨੇ ਇਸ ਨੂੰ ਕਾਮਰਸ ਵੈੱਬਸਾਈਟ ਈਬੇ ’ਤੇ ਲਿਸਟ ਕਰ ਦਿੱਤਾ ਹੈ। ਅਜੇ ਤੱਕ ਉਸ ਨੂੰ ਇਸ ਆਂਡੇ ਲਈ 480 ਪੌਂਡ ਭਾਰ 46 ਹਜ਼ਾਰ ਤੋਂ ਜ਼ਿਆਦਾ ਦੀ ਪੇਸ਼ਕਸ਼ ਮਿਲ ਚੁੱਕੀ ਹੈ। ਐਨਾਬੇਲ ਦਾ ਕਹਿਣਾ ਹੈ ਕਿ ਉਹ ਇਸ ਨੂੰ 500 ਪੌਂਡ 'ਚ ਵੇਚਣਾ ਚਾਹੁੰਦੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News