ਰਾਮ ਮੰਦਰ ਦਾ 50 ਫ਼ੀਸਦੀ ਕੰਮ ਪੂਰਾ, ਜਾਣੋ ਕਦੋਂ ਕਰ ਸਕੋਗੇ ਰਾਮ ਲੱਲਾ ਦੇ ਦਰਸ਼ਨ
Tuesday, Oct 25, 2022 - 04:22 PM (IST)
ਅਯੁੱਧਿਆ- ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਕਰਵਾ ਰਹੇ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਕਿਹਾ ਕਿ ਮੰਦਰ ਨਿਰਮਾਣ ਦਾ 50 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਟਰੱਸਟ ਨੇ ਦੀਵਾਲੀ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਮੀਡੀਆ ਨੂੰ ਉਸ ਥਾਂ ਜਾਣ ਦੀ ਇਜਾਜ਼ਤ ਦਿੱਤੀ , ਜਿੱਥੋਂ ਮੰਦਰ ਨਿਰਮਾਣ ਦੀ ਤਰੱਕੀ ਦਾ ਜਾਇਜ਼ਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪਾਬੰਦੀ ਦੇ ਬਾਵਜੂਦ ਦਿੱਲੀ ’ਚ ਖ਼ੂਬ ਚੱਲੇ ਪਟਾਕੇ, ਰਾਜਧਾਨੀ ਦੀ ਆਬੋ-ਹਵਾ ਹੋਈ ‘ਬੇਹੱਦ ਖਰਾਬ’
ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਦਰ ਦਾ 40 ਫ਼ੀਸਦੀ ਅਤੇ ਕੁੱਲ ਮਿਲਾ ਕੇ ਕੰਪਲੈਕਸ ’ਚ 50 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਅਸੀਂ ਨਿਰਮਾਣ ਕੰਮ ਦੀ ਤਰੱਕੀ ਅਤੇ ਗੁਣਵੱਤਾ ਤੋਂ ਸੰਤਸ਼ੁਟ ਹਾਂ। ਪੱਤਰਕਾਰਾਂ ਨੂੰ ਉਸ ਥਾਂ ’ਤੇ ਵੀ ਲਿਜਾਇਆ ਗਿਆ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸ਼ਨੀਵਾਰ ਨੂੰ ਮੰਦਰ ਨਿਰਮਾਣ ਕੰਮ ਦਾ ਜਾਇਜ਼ਾ ਲਿਆ ਸੀ। ਰਾਏ ਨੇ ਦੱਸਿਆ ਕਿ ਮੰਦਰ ਨਿਰਮਾਣ ’ਚ 1800 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਉਨ੍ਹਾਂ ਨੇ ਦੱਸਿਆ ਕਿ ਮੰਦਰ ਦੀ ਪਹਿਲੀ ਮੰਜ਼ਿਲ ਦਸੰਬਰ 2023 ਤੱਕ ਬਣ ਕੇ ਤਿਆਰ ਹੋ ਜਾਵੇਗੀ।
ਇਹ ਵੀ ਪੜ੍ਹੋ- ਜਵਾਈ ਰਿਸ਼ੀ ਸੁਨਕ ਦੇ ਬ੍ਰਿਟੇਨ ਦਾ PM ਬਣਨ ’ਤੇ ਸਹੁਰੇ ਨੇ ਦਿੱਤੀ ਵਧਾਈ, ਜਾਣੋ ਕੀ ਬੋਲੇ ਇੰਫੋਸਿਸ ਦੇ ਫਾਊਂਡਰ
ਇਸ ਤੋਂ ਬਾਅਦ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ 14 ਜਨਵਰੀ 2024 ਨੂੰ ਮੰਦਰ 'ਚ ਭਗਵਾਨ ਰਾਮ ਦੇ ਜੀਵਨ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਨੇ ਮੰਦਰ ਦੇ ਕੰਪਲੈਕਸ ’ਚ ਪ੍ਰਮੁੱਖ ਸਾਧੂ-ਸੰਤਾਂ ਦੀਆਂ ਮੂਰਤੀਆਂ ਸਥਾਪਤ ਕਰਨ ਲਈ ਜਗ੍ਹਾ ਨਿਰਧਾਰਤ ਕਰਨ ਦਾ ਫ਼ੈਸਲਾ ਵੀ ਕੀਤਾ ਹੈ।
ਇਹ ਵੀ ਪੜ੍ਹੋ- ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ’ਤੇ PM ਮੋਦੀ ਨੇ ਰਿਸ਼ੀ ਸੁਨਕ ਨੂੰ ਦਿੱਤੀ ਵਧਾਈ, ਕਿਹਾ- ਅਸੀਂ ਮਿਲ ਕੇ ਕਰਾਂਗੇ ਕੰਮ