ਅਗਲੇ 5 ਸਾਲਾਂ ''ਚ ਕੀਤਾ ਜਾਵੇਗਾ 50 ਲੱਖ ਕਰੋੜ ਦਾ ਨਿਵੇਸ਼ ! ਬਿਹਾਰ ਦੇ ਉਦਯੋਗ ਮੰਤਰੀ ਨੇ ਕੀਤਾ ਵੱਡਾ ਐਲਾਨ
Monday, Apr 06, 2026 - 04:38 PM (IST)
ਨੈਸ਼ਨਲ ਡੈਸਕ- ਬਿਹਾਰ ਦੇ ਉਦਯੋਗ ਮੰਤਰੀ ਡਾ. ਦਿਲੀਪ ਕੁਮਾਰ ਜਾਇਸਵਾਲ ਨੇ ਸੋਮਵਾਰ ਨੂੰ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਰਾਜ ਦੇ ਉਦਯੋਗਿਕ ਭਵਿੱਖ ਦਾ ਵੱਡਾ ਖਾਕਾ ਪੇਸ਼ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਬਿਹਾਰ ਸਰਕਾਰ ਅਗਲੇ 5 ਸਾਲਾਂ 'ਚ 50 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕਰਨ ਅਤੇ ਇੱਕ ਕਰੋੜ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਅਭਿਲਾਸ਼ੀ ਟੀਚੇ 'ਤੇ ਕੰਮ ਕਰ ਰਹੀ ਹੈ।
ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਿਹਾਰ ਹੁਣ ਪੂਰਬੀ ਭਾਰਤ ਦੇ 'ਵਿਕਾਸ ਕੇਂਦਰ' ਵਜੋਂ ਉੱਭਰ ਰਿਹਾ ਹੈ। ਵਿੱਤੀ ਸਾਲ 2025-26 ਦੌਰਾਨ ਰਾਜ ਨੂੰ 747 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਦੀ ਕੁੱਲ ਕੀਮਤ 17,217 ਕਰੋੜ ਰੁਪਏ ਤੋਂ ਵੱਧ ਹੈ। ਇਸ ਐਲਾਨ ਤਹਿਤ 'ਸਮ੍ਰਿੱਧ ਉਦਯੋਗ–ਸਸ਼ਕਤ ਬਿਹਾਰ' ਨੂੰ ਪਹਿਲ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 'ਗੁਆਚ ਗਈਆਂ ਹੋਰਮੁਜ਼ ਦੀਆਂ ਚਾਬੀਆਂ..!', ਟਰੰਪ ਦੀ ਧਮਕੀ ਦਾ ਇਰਾਨ ਨੇ ਦਿੱਤਾ ਕਰਾਰਾ ਜਵਾਬ
ਨਿਵੇਸ਼ਕਾਂ ਨੂੰ ਮੁਫ਼ਤ ਉਦਯੋਗਿਕ ਜ਼ਮੀਨ, ਪੂੰਜੀ ਗ੍ਰਾਂਟ, ਵਿਆਜ ਵਿੱਚ ਛੋਟ ਅਤੇ SGST ਰਿਫੰਡ ਵਰਗੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬਿਹਾਰ ਨੂੰ ਤਕਨਾਲੋਜੀ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਨਵੀਂ ਸੈਮੀਕੰਡਕਟਰ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ MSME ਡਾਇਰੈਕਟੋਰੇਟ ਅਤੇ 'ਬਿਹਾਰ ਰਾਜ ਮਾਰਕੀਟਿੰਗ ਅਥਾਰਟੀ' ਦੀ ਸਥਾਪਨਾ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ।
ਬਿਹਾਰ ਉਦਯੋਗਿਕ ਖੇਤਰ ਵਿਕਾਸ ਅਥਾਰਟੀ ਰਾਹੀਂ 317 ਨਿਵੇਸ਼ਕਾਂ ਨੂੰ 404 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਇਸ ਰਾਹੀਂ ਰਿਲਾਇੰਸ ਇੰਡਸਟਰੀਜ਼, ਜੇਕੇ ਲਕਸ਼ਮੀ ਸੀਮਿੰਟ, ਮਦਰ ਡੇਅਰੀ, ਅਲਟਰਾਟੈਕ ਅਤੇ ਹਿੰਦੁਸਤਾਨ ਪੈਟਰੋਲੀਅਮ ਵਰਗੀਆਂ ਦਿੱਗਜ ਕੰਪਨੀਆਂ ਬਿਹਾਰ ਵਿੱਚ ਆਪਣੇ ਯੂਨਿਟ ਸਥਾਪਤ ਕਰਨਗੀਆਂ, ਜਿਸ ਨਾਲ 22,500 ਤੋਂ ਵੱਧ ਸਿੱਧੇ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ
ਇਹ ਵੀ ਪੜ੍ਹੋ- ਅਮਰੀਕਾ ਤੇ ਇਜ਼ਰਾਈਲ ਲਈ Big Surprise ! ਇਰਾਨ ਦੀ ਜੰਗ ਵਿਚਾਲੇ ਵੱਡੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
