ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ’ਚ 50 ਕਰੋੜ ਦੀ ਬਲੈਕ ਮਨੀ ਦਾ ਖ਼ੁਲਾਸਾ

Sunday, Nov 07, 2021 - 12:32 PM (IST)

ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ’ਚ 50 ਕਰੋੜ ਦੀ ਬਲੈਕ ਮਨੀ ਦਾ ਖ਼ੁਲਾਸਾ

ਜੈਪੁਰ- ਸ਼੍ਰੀਗੰਗਾਨਗਰ ਦੇ ਕਾਂਗਰਸੀ ਨੇਤਾ ਅਸ਼ੋਕ ਚਾਂਡਕ ਅਤੇ ਬਿਲਡਰ ਗਰੁੱਪ ਰਿੱਧੀ-ਸਿੱਧੀ ਗਰੁੱਪ ਦੇ 33 ਟਿਕਾਣਿਆਂ ’ਤੇ ਲਗਭਗ ਹਫ਼ਤਾ ਭਰ ਚੱਲੀ ਇਨਕਮ ਟੈਕਸ ਦੀ ਛਾਪੇਮਾਰੀ ਵਿਚ 50 ਕਰੋੜ ਦੀ ਬਲੈਕ ਮਨੀ ਦਾ ਪਤਾ ਲੱਗਾ ਹੈ। ਇਹ ਕਾਰਵਾਈ 28 ਅਕਤੂਬਰ ਨੂੰ ਜੈਪੁਰ ਅਤੇ ਸ਼੍ਰੀਗੰਗਾਨਗਰ ਦੇ ਵੱਖ-ਵੱਖ ਟਿਕਾਣਿਆਂ ’ਤੇ ਕੀਤੀ ਗਈ ਸੀ। ਇਨਕਮ ਟੈਕਸ ਵਿਭਾਗ ਨੇ 2.31 ਕਰੋੜ ਰੁਪਏ ਦੀ ਨਕਦੀ ਅਤੇ 2.48 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਹਨ।

ਇਹ ਵੀ ਪੜ੍ਹੋ : ਏਮਜ਼ ਡਾਇਰੈਕਟਰ ਡਾ. ਗੁਲੇਰੀਆ ਦੀ ਚਿਤਾਵਨੀ- ਇਸ ਵਜ੍ਹਾ ਕਾਰਨ ਵਧ ਸਕਦੇ ਨੇ ਕੋਰੋਨਾ ਦੇ ਮਾਮਲੇ

ਕਾਂਗਰਸੀ ਨੇਤਾ ਅਤੇ ਬਿਲਡਰ ਗਰੁੱਪ ਨਾਲ ਜੁੜੀਆਂ ਕੰਪਨੀਆਂ ਦਾ ਸ਼ਰਾਬ, ਰੇਤ ਮਾਈਨਿੰਗ ਅਤੇ ਰੀਅਲ ਐਸਟੇਟ ਦਾ ਕਾਰੋਬਾਰ ਹੈ। ਸੰਬੰਧਤ ਗਰੁੱਪ ਨੇ 35 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਮੰਨ ਕੇ ਉਸ ’ਤੇ ਇਨਕਮ ਟੈਕਸ ਦੇਣ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ। ਇਨਕਮ ਟੈਕਸ ਵਿਭਾਗ ਨੇ ਇਹ ਰਕਮ 50 ਕਰੋੜ ਰੁਪਏ ਤੋਂ ਵੱਧ ਦੱਸੀ ਹੈ। ਇਸ ਫਰਕ ਕਾਰਨ ਫਿਲਹਾਲ ਪੇਸ਼ਕਸ਼ ਮਨਜ਼ੂਰ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਸਿੱਖ ਫਾਰ ਜਸਟਿਸ ’ਤੇ ਸ਼ਿਕੰਜਾ ਕੱਸਣ ਲਈ ਕੈਨੇਡਾ ਪੁੱਜੀ NIA ਟੀਮ, ਵਿਦੇਸ਼ੀ ਫੰਡਿੰਗ ਦੀ ਹੋਵੇਗੀ ਜਾਂਚ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News