22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਨਾਲ ਹੀ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ, ਜਾਣੋ ਕਿਵੇਂ
Friday, Dec 29, 2023 - 11:50 AM (IST)
ਨਵੀਂ ਦਿੱਲੀ (ਇੰਟ.)– ਆਗਾਮੀ 22 ਜਨਵਰੀ ਨੂੰ ਅਯੁੱਧਿਆ ਧਾਮ ’ਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਦਿਨ ਹਰ ਲਿਹਾਜ ਨਾਲ ਇਤਿਹਾਸਿਕ ਬਣਨ ਜਾ ਰਿਹਾ ਹੈ। ਮੰਦਰ ਲਈ ਦੇਸ਼ ਭਰ ਦੇ ਸਾਰੇ ਵਰਗਾਂ ਦੇ ਲੋਕਾਂ ’ਚ ਬੇਹੱਦ ਉਤਸ਼ਾਹ ਅਤੇ ਉਮੰਗ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਦੇ ਨਾਲ ਹੀ ਦੇਸ਼ ਵਿਚ ਲਗਭਗ 50,000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਵੇਗਾ। ਦੇਸ਼ ਵਿਚ ਇਸ ਵਾਧੂ ਵਪਾਰ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੇ ਸੂਬਿਆਂ ਵਿਚ ਵਪਾਰੀਆਂ ਨੇ ਭਰਪੂਰ ਤਿਆਰੀਆਂ ਕਰ ਲਈਆਂ ਹਨ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਡਾ: ਸਵੇਰਾ ਪ੍ਰਕਾਸ਼ ਦਾ ਵੱਡਾ ਬਿਆਨ, ਕਿਹਾ-ਪਾਕਿਸਤਾਨ ਨੂੰ ਮੋਦੀ ਵਰਗੇ ਨੇਤਾ ਦੀ ਲੋੜ
ਸਨਾਤਨ ਅਰਥਵਿਵਸਥਾ ਦੀਆਂ ਜੜ੍ਹਾਂ ਮਜ਼ਬੂਤ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਨਾਤਨ ਅਰਥਵਿਵਸਥਾ ਦੀਆਂ ਜੜ੍ਹਾਂ ਭਾਰਤ ’ਚ ਬਹੁਤ ਡੂੰਘੀਆਂ ਹਨ। ਇਸ ਦਰ ਮਿਆਨ ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਖੰਡੇਲਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ 22 ਜਨਵਰੀ ਨੂੰ ਰਾਮ ਰਾਜ ਦਿਵਸ ਵਜੋਂ ਐਲਾਨਿਆ ਜਾਵੇ, ਕਿਉਂਕਿ ਸ਼੍ਰੀ ਰਾਮ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ, ਸੱਭਿਅਤਾ ਅਤੇ ਮਰਿਆਦਾ ਦੇ ਪ੍ਰਤੀਕ ਹਨ ਅਤੇ ਰਾਮ ਦਾ ਰਾਜ ਸਹੀ ਅਰਥਾਂ ਵਿਚ ਇਨ੍ਹਾਂ ਸਾਰੇ ਅਹਿਮ ਬਿੰਦੂਆਂ ਦਾ ਅਸਲ ਦਰਸ਼ਨ ਹੈ।
ਇਹ ਵੀ ਪੜ੍ਹੋ - ਪੌੜੀਆਂ ਘੜੀਸ ਕੇ ਖ਼ੁਦ ਜਹਾਜ਼ ਤੋਂ ਹੇਠਾਂ ਉਤਰਨ ਲਈ ਮਜ਼ਬੂਰ ਹੋਇਆ ਦਿਵਿਆਂਗ ਵਿਅਕਤੀ, ਫਿਰ ਹੋਇਆ.....
ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਭਰਤੀਆ ਅਤੇ ਖੰਡੇਲਵਾਲ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰਿਸ਼ਦ ਦੀ ਅਪੀਲ ’ਤੇ ਦੇਸ਼ ਭਰ ’ਚ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ, ਜਿਸ ਅਭਿਆਸ ਨੂੰ 1 ਜਨਵਰੀ ਤੋਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਜੋ ਉਤਸ਼ਾਹ ਦੇਸ਼ ਭਰ ਦੇ ਲੋਕਾਂ ਵਿਚ ਦਿਖਾਈ ਦੇ ਰਿਹਾ ਹੈ, ਉਸ ਨਾਲ ਦੇਸ਼ ਦੇ ਸਾਰੇ ਸੂਬਿਆਂ ਵਿਚ ਵਪਾਰ ਦੇ ਵੱਡੇ ਮੌਕੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਇਨ੍ਹਾਂ ਵਸਤਾਂ ਦੀ ਖੂਬ ਹੋ ਰਹੀ ਵਿਕਰੀ
ਭਰਤੀਆ ਅਤੇ ਖੰਡੇਲਵਾਲ ਨੇ ਦੱਸਿਆ ਕਿ ਦੇਸ਼ ਦੇ ਸਾਰੇ ਬਾਜ਼ਾਰਾਂ ਵਿਚ ਵੱਡੀ ਮਾਤਰਾ ਵਿਚ ਰਾਮ ਧਵਜਾ, ਰਾਮ ਅੰਗਵਸਤਰ ਸਮੇਤ ਰਾਮ ਦੇ ਚਿੱਤਰ ਉਕਰੀਆਂ ਹੋਈਆਂ ਮਾਲਾਵਾਂ, ਲਾਕੇਟ, ਚਾਬੀ ਦੇ ਛੱਲੇ, ਰਾਮ ਦਰਬਾਰ ਦੇ ਚਿੱਤਰ, ਰਾਮ ਮੰਦਰ ਦੇ ਮਾਡਲ ਦੇ ਚਿੱਤਰ, ਸਜਾਵਟੀ ਲਟਕਨਾਂ, ਕੜਿਆਂ ਸਮੇਤ ਅਨੇਕਾਂ ਤਰ੍ਹਾਂ ਦਾ ਸਾਮਾਨ ਮੁਹੱਈਆ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਸੰਦਰਭ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੀ ਰਾਮ ਮੰਦਰ ਦੇ ਮਾਡਲ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਇਹ ਮਾਡਲ ਹਾਰਡਬੋਰਡ, ਪਾਈਨਵੁੱਡ, ਲੱਕੜੀ ਆਦਿ ਹੋਰ ਸਾਮਾਨ ਨਾਲ ਵੱਖ-ਵੱਖ ਸਾਈਜ਼ ਵਿਚ ਬਣਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਮਾਡਲਾਂ ਨੂੰ ਬਣਾਉਣ ’ਚ ਵੱਡੀ ਗਿਣਤੀ ’ਚ ਔਰਤਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਉੱਥੇ ਸਾਰੇ ਸੂਬਿਆਂ ਵਿਚ ਸਥਾਨਕ ਕਾਰੀਗਰਾਂ, ਕਲਾਕਾਰਾਂ ਅਤੇ ਹੱਥੀਂ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਵੱਡਾ ਵਪਾਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ - ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ
ਪੈਦਾ ਹੋ ਰਹੇ ਰੋਜ਼ਗਾਰ ਦੇ ਨਵੇਂ ਮੌਕੇ
ਰਾਮ ਮੰਦਰ ਦਾ ਇਹ ਦਿਨ ਦੇਸ਼ ਵਿਚ ਵਪਾਰ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੱਡੀ ਗਿਣਤੀ ਵਿਚ ਕੁੜਤੇ, ਟੀ-ਸ਼ਰਟ ਅਤੇ ਹੋਰ ਕੱਪੜੇ ਵੀ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ’ਤੇ ਸ਼ਰੀ ਰਾਮ ਮੰਦਰ ਦੇ ਮਾਡਲ ਦੀ ਹੱਥ ਨਾਲ ਕਢਾਈ ਹੋ ਰਹੀ ਹੈ ਜਾਂ ਫਿਰ ਛਪਾਈ ਹੋ ਰਹੀ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਮੂਲ ਰੂਪ ਨਾਲ ਕੁੜਤੇ ਬਣਾਉਣ ਵਿਚ ਖਾਦੀ ਦੀ ਵਰਤੋਂ ਹੋ ਰਹੀ ਹੈ।
ਇਸ ਤੋਂ ਇਲਾਵਾ ਮਿੱਟੀ ਦੇ ਦੀਵੇ, ਰੰਗੋਲੀ ਬਣਾਉਣ ਲਈ ਵੱਖ-ਵੱਖ ਰੰਗ, ਫੁੱਲਾਂ ਦੀ ਸਜਾਵਟ ਲਈ ਫੁੱਲ ਅਤੇ ਬਾਜ਼ਾਰਾਂ ਅਤੇ ਘਰਾਂ ਵਿਚ ਰੌਸ਼ਨੀ ਕਰਨ ਲਈ ਬਿਜਲੀ ਦੇ ਸਾਮਾਨ ਨੂੰ ਮੁੱਹਈਆ ਕਰਵਾਉਣ ਵਾਲੇ ਵਰਗ ਨੂੰ ਵੀ ਵੱਡਾ ਵਪਾਰ ਮਿਲਣ ਦੀ ਸੰਭਾਵਨਾ ਹੈ। ਉੱਥੇ ਹੀ ਦੇਸ਼ ਭਰ ਵਿਚ ਪ੍ਰਚਾਰ ਸਮੱਗਰੀ, ਜਿਸ ਵਿਚ ਸੜਕਾਂ ’ਤੇ ਲੱਗਣ ਵਾਲੇ ਹੋਰਡਿੰਗ, ਪੋਸਟਰ, ਬੈਨਰ, ਸ਼ੀਟ, ਹੋਰ ਸਾਹਿਤ, ਸਟੀਕਰ ਆਦਿ ਨੂੰ ਵੀ ਵੱਡਾ ਵਪਾਰ ਮਿਲੇਗਾ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8