ਨਾਲੇ ''ਚ ਵਹਿਆ 5 ਸਾਲਾ ਲੜਕਾ, ਲਾਪਤਾ

Friday, Jun 12, 2020 - 01:35 AM (IST)

ਨਾਲੇ ''ਚ ਵਹਿਆ 5 ਸਾਲਾ ਲੜਕਾ, ਲਾਪਤਾ

ਘਾਟਕੋਪਰ (ਭਾਸ਼ਾ): ਉਪ-ਨਗਰ ਘਾਟਕੋਪਰ ਦੇ ਸਾਵਿਤਰੀਬਾਈ ਫੂਲ ਨਗਰ ਵਿਚ ਇਕ 5 ਸਾਲ ਦਾ ਲੜਕਾ ਝੁੱਗੀਆਂ ਦੇ ਨਾਲੇ ਵਿਚ ਵਹਿ ਗਿਆ। ਉਕਤ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਤੇ ਸਥਾਨਕ ਪੁਲਸ ਨੇ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਤਲਾਸ਼ੀ ਮੁਹਿੰਮ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ। 5 ਸਾਲਾ ਹੁਸੈਨ ਸ਼ੇਖ ਨਾਲੇ ਦੇ ਨੇੜੇ ਰਹਿੰਦਾ ਸੀ। ਜਦੋਂ ਇਹ ਘਟਨਾ ਹੋਈ ਤਾਂ ਉਹ ਨਾਲੇ ਦੇ ਕਿਨਾਰੇ ਖੇਡ ਰਿਹਾ ਸੀ।


author

Baljit Singh

Content Editor

Related News