ਦਰਦਨਾਕ ਹਾਦਸਾ; ਜਨਮ ਦਿਨ ਪਾਰਟੀ ਦੌਰਾਨ ਸਵੀਮਿੰਗ ਪੂਲ ''ਚ ਡੁੱਬਣ ਨਾਲ 5 ਸਾਲਾ ਮਾਸੂਮ ਦੀ ਮੌਤ

Saturday, Mar 02, 2024 - 12:43 PM (IST)

ਦਰਦਨਾਕ ਹਾਦਸਾ; ਜਨਮ ਦਿਨ ਪਾਰਟੀ ਦੌਰਾਨ ਸਵੀਮਿੰਗ ਪੂਲ ''ਚ ਡੁੱਬਣ ਨਾਲ 5 ਸਾਲਾ ਮਾਸੂਮ ਦੀ ਮੌਤ

ਪਣਜੀ (ਭਾਸ਼ਾ)- ਗੋਆ 'ਚ ਪਣਜੀ ਨੇੜੇ ਇਕ ਰਿਹਾਇਸ਼ੀ ਕੰਪਲੈਕਸ 'ਚ ਜਨਮਦਿਨ ਦੀ ਪਾਰਟੀ ਦੌਰਾਨ 5 ਸਾਲਾ ਮੁੰਡੇ ਦੀ ਸਵੀਮਿੰਗ ਪੂਲ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਹੋਈ। ਓਲਡ ਗੋਆ ਪੁਲਸ ਥਾਣੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਉੱਤਰ ਗੋਆ 'ਚ ਪਲਪੋਈ ਪਿੰਡ 'ਚ ਰਹਿਣ ਵਾਲਾ ਦਕਸ਼ ਮੌਸਕਰ ਆਪਣੇ ਮਾਤਾ-ਪਿਤਾ ਨਾਲ ਉਨ੍ਹਾਂ ਦੇ ਪਰਿਵਾਰਕ ਦੋਸਤ ਦੇ ਜਨਮਦਿਨ ਸਮਾਰੋਹ 'ਚ ਸ਼ਾਮਲ ਹੋਣ ਲਈ ਓਲਡ ਗੋਆ ਪਿੰਡ ਆਇਆ ਸੀ। ਜਦੋਂ ਇਕ ਰਿਹਾਇਸ਼ੀ ਕੰਪਲੈਕਸ ਦੇ ਕਲੱਬ ਹਾਊਸ 'ਚ ਜਸ਼ਨ ਸਮਾਰੋਹ ਚੱਲ ਰਿਹਾ ਸੀ ਤਾਂ ਮੁੰਡਾ ਸਵੀਮਿੰਗ ਪੂਲ ਵੱਲ ਗਿਆ ਅਤੇ ਉਸ 'ਚ ਡਿੱਗ ਗਿਆ। ਕਿਸੇ ਨੇ ਉਸ ਨੂੰ ਦੇਖਿਆ ਨਹੀਂ।''

ਇਹ ਵੀ ਪੜ੍ਹੋ : ਬੀਮਾਰ ਮਾਂ ਦੇ ਸਾਹਮਣੇ ਇਕੌਲਤੀ ਧੀ ਨੇ ਲਏ 7 ਫੇਰੇ, ਪੂਰਾ ਪਿੰਡ ਹੋਇਆ ਭਾਵੁਕ

ਉਨ੍ਹਾਂ ਦੱਸਿਆ ਕਿ ਜਦੋਂ ਦਕਸ਼ ਨੇੜੇ-ਤੇੜੇ ਨਹੀਂ ਮਿਲਿਆ ਤਾਂ ਉਸ ਦੇ ਮਾਤਾ-ਪਿਤਾ ਨੇ ਸੋਚਿਆ ਕਿ ਉਹ ਦੂਜੇ ਬੱਚਿਆਂ ਨਾਲ ਖੇਡ ਰਿਹਾ ਹੋਵੇਗਾ। ਹਾਲਾਂਕਿ ਬਾਅਦ 'ਚ ਉਹ ਸਵੀਮਿੰਗ ਪੂਲ 'ਚ ਮਿਲਿਆ। ਉਸ ਨੂੰ ਬਾਹਰ ਕੱਢਿਆ ਗਿਆ ਅਤੇ ਉਹ ਬੇਹੋਸ਼ੀ ਦੀ ਹਾਲਤ 'ਚ ਮਿਲਿਆ।'' ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ 'ਚ ਗੋਆ ਮੈਡੀਕਲ ਕਾਲਜ, ਬੰਬੋਲਿਮ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News