...ਜਦੋਂ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਗੁਰੂ ਵਾਂਗ ਅਰਜੁਨ ਨੂੰ ਯੁੱਧਭੂਮੀ 'ਚ ਦਿੱਤਾ ਸੀ ਉਪਦੇਸ਼

Thursday, Sep 05, 2019 - 01:51 PM (IST)

...ਜਦੋਂ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਗੁਰੂ ਵਾਂਗ ਅਰਜੁਨ ਨੂੰ ਯੁੱਧਭੂਮੀ 'ਚ ਦਿੱਤਾ ਸੀ ਉਪਦੇਸ਼

ਨੈਸ਼ਨਲ ਡੈਸਕ—ਕਹਿੰਦੇ ਹਨ ਕਿ ਅਧਿਆਪਕ ਤੋਂ ਬਿਨਾਂ ਮੰਜ਼ਿਲ ਤੱਕ ਪਹੁੰਚਣਾ ਤੇ ਸਫਲਤਾ ਹਾਸਲ ਕਰਨਾ ਸੰਭਵ ਨਹੀਂ ਹੁੰਦਾ।ਬੱਚੇ ਦੀ ਜ਼ਿੰਦਗੀ ‘ਚ ਜਿੱਥੇ ਮਾਤਾ-ਪਿਤਾ ਸਭ ਤੋਂ ਪਹਿਲੇ ਗੁਰੂ ਮੰਨੇ ਜਾਂਦੇ ਹਨ, ਉੱਥੇ ਇਕ ਅਧਿਆਪਕ ਬੱਚੇ ਨੂੰ ਗਿਆਨ, ਜੀਉਣ ਸਲੀਕਾ, ਜ਼ਿੰਦਗੀ ਦਾ ਸਹੀ ਮਾਰਗ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਦਾ ਤਰੀਕਾ ਸਿਖਾਉਂਦਾ ਹੈ। ਦੁਨੀਆ ’ਚ ਪ੍ਰਾਚੀਨ ਸਮੇਂ ਤੋਂ ਹੀ ਗੁਰੂ-ਚੇਲਾ ਦੀ ਪਰੰਪਰਾ ਚੱਲੀ ਆ ਰਹੀ ਹੈ।

ਪ੍ਰਾਚੀਨ ਵੇਲੇ ਤੋਂ ਹੀ ਗੁਰੂ-ਚੇਲੇ ਦਾ ਰਿਸ਼ਤਾ ਬਹੁਤ ਖਾਸ ਗਿਣਿਆ ਗਿਆ ਹੈ। ਇਸ ਦੀ ਇਕ ਉਦਾਹਰਣ ਮਹਾਭਾਰਤ ਦੇ ਦੋ ਕਿਰਦਾਰਾਂ ਮਿਲਦੀ ਹੈ। ਇਕ ਹਨ ਭਗਵਾਨ ਸ਼੍ਰੀ ਕ੍ਰਿਸ਼ਣ ਤੇ ਦੂਜਾ ਹੈ ਆਪਣੀ ਤੀਰ ਵਿਦਿਆ ’ਚ ਸੰਪਨ ਅਰਜੁਨ। ਕਹਿੰਦੇ ਹਨ ਕਿ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਸੀ ਤਾਂ ਸ਼੍ਰੀ ਕ੍ਰਿਸ਼ਣ ਨੇ ਅਰਜੁਨ ਨੂੰ ਗੁਰੂ ਵਾਂਗ ਉੁਪਦੇਸ਼ ਦਿੱਤਾ। ਸ਼੍ਰੀ ਕ੍ਰਿਸ਼ਣ ਦੇ ਉਪਦੇਸ਼ ਦੀ ਬਦੌਲਤ ਹੀ ਅਰਜੁਨ ਨੇ ਮਹਾਭਾਰਤ ਦੇ ਯੁੱਧ ‘ਚ ਜਿੱਤ ਹਾਸਲ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਮਹਾਭਾਰਤ ਦਾ ਯੁੱਧ ਕੌਰਵਾਂ ਅਤੇ ਪਾਂਡਵਾਂ ਵਿਚਾਲੇ ਹੋਇਆ ਸੀ।

ਦੱਸਣਯੋਗ ਹੈ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਂ. ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮਦਿਨ ਨੂੰ ਅਧਿਆਪਕ ਦਿਵਸ (ਟੀਚਰ ਡੇਅ) ਦੇ ਰੂਪ ‘ਚ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ ਨੂੰ ਵਿਦਿਆਰਥੀ ਸਕੂਲਾਂ ਤੇ ਕਾਲਜਾਂ ‘ਚ ਕਾਫੀ ਉਤਸ਼ਾਹ ਨਾਲ ਮਨਾਉਂਦੇ ਹਨ।


author

Iqbalkaur

Content Editor

Related News