ਤਰਬੂਜ ਦੇ ਛਿਲਕੇ ''ਚੋਂ ਮਿਲਿਆ 5 ਮਹੀਨਿਆਂ ਦਾ ਭਰੂਣ

Tuesday, Jun 11, 2019 - 08:24 PM (IST)

ਤਰਬੂਜ ਦੇ ਛਿਲਕੇ ''ਚੋਂ ਮਿਲਿਆ 5 ਮਹੀਨਿਆਂ ਦਾ ਭਰੂਣ

ਨੋਇਡਾ: ਸ਼ਹਿਰ ਦੇ ਥਾਣਾ ਫੇਸ-2 ਦੇ ਗੇਜਾ 'ਚ ਮੰਗਲਵਾਰ ਸਵੇਰੇ ਸਫਾਈ ਕਰਮਚਾਰੀਆਂ ਨੂੰ ਸਫਾਈ ਕਰਦੇ ਸਮੇਂ 5 ਮਹੀਨੇ ਦਾ ਭਰੂਣ ਮਿਲਿਆ, ਜਿਸ ਨੂੰ ਇਕ ਤਰਬੂਜ ਦੇ ਛਿਲਕੇ 'ਚ ਲੁਕੋ ਕੇ ਸੁੱਟਿਆ ਗਿਆ ਸੀ। ਜਾਣਕਾਰੀ ਮੁਤਾਬਕ ਥਾਣਾ ਫੇਸ-2 ਦੇ ਇੰਚਾਰਜ ਫਰਮੂਦ ਅਲੀ ਨੇ ਦੱਸਿਆ ਕਿ ਸਵੇਰੇ ਗੇਜਾ ਇਲਾਕੇ 'ਚ ਸਫਾਈ ਕਰਮਚਾਰੀ ਰਵਿੰਦਰ ਉਰਫ ਕੱਲੂ ਸਫਾਈ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਇਕ ਮਕਾਨ ਨੇੜਿਓਂ ਵੱਡੇ ਤਰਬੂਜ ਦੇ ਛਿਲਕੇ 'ਚ ਪਿਆ 5 ਮਹੀਨਿਆਂ ਦਾ ਭਰੂਣ ਦਿਸਿਆ।  ਜਿਸ ਨੂੰ ਦੇਖਣ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਭਰੂਣ ਦੇ ਮਾਤਾ-ਪਿਤਾ ਕੌਣ ਹਨ।


Related News