ਉੱਤਰ ਪ੍ਰਦੇਸ਼ ’ਚ ਬਸਪਾ ’ਚ ਬਗਾਵਤ, ਸਸਪੈਂਡ 11 ਵਿਧਾਇਕ ਬਣਾਉਣਗੇ ਆਪਣੀ ‘ਨਵੀਂ ਪਾਰਟੀ’

Wednesday, Jun 16, 2021 - 01:51 PM (IST)

ਲਖਨਊ- ਉੱਤਰ ਪ੍ਰਦੇਸ਼ ’ਚ 2022 ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤੀ ਕਾਫ਼ੀ ਗਰਮਾ ਗਈ ਹੈ। ਬਹੁਜਨ ਸਮਾਜ ਪਾਰਟੀ ਤੋਂ ਸਸਪੈਂਡ 11 ਵਿਧਾਇਕ ਹੁਣ ਇੱਕਜੁਟ ਹੋ ਗਏ ਹਨ। ਇਨ੍ਹਾਂ ਸਾਰਿਆਂ ਨੇ ਲਾਲਜੀ ਵਰਮਾ ਦੀ ਅਗਵਾਈ ’ਚ ਨਵੀਂ ਪਾਰਟੀ ਵੀ ਬਣਾਉਣ ਦਾ ਫੈਸਲਾ ਕਰ ਲਿਆ ਹੈ। ਬਸਪਾ ਤੋਂ ਸਸਪੈਂਡ 9 ਵਿਧਾਇਕ ਲਖਨਊ ’ਚ ਅੱਜ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਵੀ ਮਿਲਣ ਗਏ ਸਨ। ਬਸਪਾ ’ਚ ਕੁਲ 18 ਵਿਧਾਇਕਾਂ ’ਚੋਂ 9 ਨੂੰ ਪਾਰਟੀ ਨੇ ਸਸਪੈਂਡ ਅਤੇ 2 ਨੂੰ ਬਾਹਰ ਦਾ ਰਸਤਾ ਵਿਖਾਇਆ ਸੀ। ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਹਲਚਲ ਮਚੀ ਹੋਈ ਹੈ। ਬਸਪਾ ਪੂਰੀ ਤਰ੍ਹਾਂ ਟੁੱਟਣ ਦੇ ਕੰਢੇ ’ਤੇ ਹੈ ਅਤੇ ਚਰਚਾ ਇਹ ਵੀ ਹੈ ਕਿ ਸਾਰੇ ਬਾਗੀ ਵਿਧਾਇਕ ਬਹੁਤ ਛੇਤੀ ਸਪਾ ਦਾ ਪੱਲਾ ਫੜ੍ਹ ਕੇ ਅਗਲੀਆਂ ਵਿਧਾਨ ਸਭਾ ਚੋਣਾਂ ਸਮਾਜਵਾਦੀ ਪਾਰਟੀ ਦੇ ਬੈਨਰ ਹੇਠ ਲੜਣਗੇ।

ਰਾਜ ਸਭਾ ਚੋਣਾਂ ’ਚ ਬਸਪਾ ਤੋਂ ਬਗਾਵਤ ਕਰਨ ਤੋਂ ਬਾਅਦ ਮੁਅੱਤਲੀ ਝੱਲ ਰਹੇ ਸ਼ਰਾਵਸਤੀ ਦੇ ਵਿਧਾਇਕ ਅਸਲਮ ਰਾਈਨੀ ਨੇ ਕਿਹਾ ਕਿ ਬਸਪਾ ਦੇ ਬਾਗੀ ਸਾਰੇ 11 ਵਿਧਾਇਕ ਮਿਲ ਕੇ ਆਪਣੀ ਨਵੀਂ ਪਾਰਟੀ ਬਣਾਉਣਗੇ। ਰਾਈਨੀ ਨੇ ਕਿਹਾ ਕਿ ਸਾਡੇ ਨੇਤਾ ਲਾਲਜੀ ਵਰਮਾ ਹੋਣਗੇ। ਉਨ੍ਹਾਂ ਦੇ ਨਾਲ ਹੀ ਰਾਮਅਚਲ ਰਾਜਭਰ ਵੀ ਸਾਡੇ ਨਾਲ ਹਨ। ਅਸੀਂ ਤਾਂ ਲਾਲਜੀ ਵਰਮਾ ਨੂੰ ਆਪਣੀ ਪਾਰਟੀ ਦਾ ਮੁਖੀ ਬਣਾਉਣਗੇ। 11 ਵਿਧਾਇਕ ਹੁਣ ਇਕੱਠੇ ਹਨ। ਅਜੇ ਸਾਡੇ ਕੋਲ ਇਕ ਵਿਧਾਇਕ ਦੀ ਕਮੀ ਹੈ, ਜਿਸ ਕਾਰਨ ਤੁਰੰਤ ਨਵੀਂ ਪਾਰਟੀ ਨਹੀਂ ਬਣ ਪਾ ਰਹੀ ਹੈ। ਇਸ ’ਚ ਜੇਕਰ ਇਕ ਹੋਰ ਵਿਧਾਇਕ ਨਾਲ ਆਇਆ ਤਾਂ ਪਾਰਟੀ ਬਣਾਉਣਗੇ। ਨਵੀਂ ਪਾਰਟੀ ਦਾ ਨਾਂ ਲਾਲਜੀ ਵਰਮਾ ਨੂੰ ਤੈਅ ਕਰਨਾ ਹੈ। ਲਾਲਜੀ ਵਰਮਾ ਨੇ ਇਸ ’ਤੇ ਕੋਈ ਟਿੱਪਣੀ ਤੋਂ ਇਨਕਾਰ ਕਰ ਦਿੱਤਾ। ਰਾਈਨੀ ਨੇ ਕਿਹਾ ਕਿ ਸਾਨੂੰ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨਾਲ ਤਾਂ ਕੋਈ ਸ਼ਿਕਾਇਤ ਨਹੀਂ ਹੈ, ਪਰ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦਾ ਵਿਹਾਰ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਬਸਪਾ ਦੇ ਨਾਲ ਸੂਬੇ ਦਾ ਇਕ ਵੀ ਮੁਸਲਮਾਨ ਨਹੀਂ ਹੈ।

ਅਖਿਲੇਸ਼ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਇਹ ਸਾਰੇ ਸਮਾਜਵਾਦੀ ਪਾਰਟੀ ਦਫ਼ਤਰ ਦੇ ਪਿਛਲੇ ਗੇਟ ਤੋਂ ਬਾਹਰ ਨਿਕਲੇ। ਬਸਪਾ ਤੋਂ ਸਸਪੈਂਡ ਪ੍ਰਤਾਪਪੁਰ, ਪ੍ਰਯਾਗਰਾਜ ਤੋਂ ਵਿਧਾਇਕ ਮੁਜਤਬਾ ਸਿੱਦੀਕੀ ਨੇ ਕਿਹਾ ਕਿ ਅਸੀਂ ਇੰਤਜਾਰ ’ਚ ਹਾਂ ਕਿ ਮਾਇਆਵਤੀ ਜੀ ਮੁਅੱਤਲੀ ਵਾਪਸ ਲੈ ਲੈਣ। ਹੁਣ ਜੇਕਰ ਮੁਅੱਤਲੀ ਵਾਪਸ ਨਾ ਹੋਈ ਤਾਂ ਅੱਗੇ ਕਦਮ ਉਠਾਵਾਂਗੇ। ਉਨ੍ਹਾਂ ਕਿਹਾ ਕਿ ਕਦੇ ਟਿਕਟ ਤਾਂ ਕਦੇ ਫੰਡ ਨੂੰ ਲੈ ਕੇ ਧਮਕੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਨਾਲ ਅੱਜ ਰਸਮੀ ਮੁਲਾਕਾਤ ਹੋਈ ਹੈ। ਉਨ੍ਹਾਂ ਨੂੰ ਕਿਸੇ ਤਰ੍ਹਾਂ ਨਾਲ ਨਾ ਤਾਂ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋਣ ਦੀ ਗੱਲ ਹੋਈ ਹੈ ਅਤੇ ਨਾ ਹੀ ਟਿਕਟ ਲੈਣ ਦੀ ਗੱਲ ਹੋਈ। ਸਪਾ ਸੁਪਰੀਮੋ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਸਾਰੇ ਬਾਗੀ ਵਿਧਾਇਕਾਂ ਦੇ ਆਉਣ ਨਾਲ ਸਮਾਜਵਾਦੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲੇਗਾ ਅਤੇ ਸਭ ਦੇ ਸਹਿਯੋਗ ਨਾਲ ਮਿਸ਼ਨ 2022 ਨੂੰ ਪੂਰਾ ਕਰਨਗੇ। ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਨ ਵਾਲੇ ਬਾਗੀਆਂ ’ਚ ਅਸਲਮ ਰਾਈਨੀ, ਅਸਲਮ ਅਲੀ, ਮੁਜਤਬਾ ਸਿੱਦੀਕੀ, ਹਾਕਿਮ ਲਾਲ, ਸੁਸ਼ਮਾ ਪਟੇਲ ਅਤੇ ਹਰਗੋਵਿੰਦ ਭਾਰਗਵ ਸ਼ਾਮਲ ਸਨ।


DIsha

Content Editor

Related News