5 ਕਰੋੜ ਜ਼ੁਰਮਾਨੇ ਦੇ ਖਿਲਾਫ ਅਪੀਲ ਕਰੇਗੀ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਆਰਟ ਆਫ ਲਿਵਿੰਗ

Thursday, Mar 10, 2016 - 11:35 AM (IST)

5 ਕਰੋੜ ਜ਼ੁਰਮਾਨੇ ਦੇ ਖਿਲਾਫ ਅਪੀਲ ਕਰੇਗੀ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਆਰਟ ਆਫ ਲਿਵਿੰਗ

ਨਵੀਂ ਦਿੱਲੀ— ਰਾਸ਼ਟਰੀ ਹਰਿਤ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਵਿਵਾਦਾਂ ਦੇ ਬਾਵਜੂਦ ਬੁੱਧਵਾਰ ਨੂੰ ਯਮੁਨਾ ਨਦੀ ਦੇ ਹੜ੍ਹ ਖੇਤਰ ''ਚ ਆਰਟ ਆਫ ਲਿਵਿੰਗ ਦੇ ਸ਼ੁੱਕਰਵਾਰ ਮਤਲਬ 11 ਮਾਰਚ ਤੋਂ ਆਯੋਜਿਤ ਹੋਣ ਵਾਲੇ ਤਿੰਨ ਦਿਨਾ ਸੰਸਕ੍ਰਿਤੀ ਪ੍ਰੋਗਰਾਮ ਨੂੰ ਹਰੀ ਝੰਡੀ ਦੇ ਦਿੱਤੀ ਪਰ ਉਸ ''ਤੇ ਵਾਤਾਵਰਣ ਮੁਆਵਜ਼ੇ ਦੇ ਤੌਰ ''ਤੇ 5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ। ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ''ਚ ਕਿਹਾ ਹੈ ਕਿ ਉਹ ਜ਼ੁਰਮਾਨਾ ਨਹੀਂ ਦੇਣਗੇ। ਉਨ੍ਹਾਂ ਨੇ ਇਸ ਸਿਲਸਿਲੇ ''ਚ ਟਵੀਟ ਵੀ ਕੀਤਾ ਹੈ ਕਿ ਉਹ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ, ਉਹ ਇਸ ਦੇ ਖਿਲਾਫ ਅਪੀਲ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਪੂਰੇ ਵਿਵਾਦ ''ਤੇ ਆਪਣੀ ਨਾਰਾਜ਼ੀ ਜ਼ਾਹਰ ਕਰਦੇ ਹੋਏ 2 ਹੋਰ ਟਵੀਟ ਕੀਤੇ ਅਤੇ ਕਿਹਾ,''''ਦਿਲ ਨਾਲ ਅਸੀਂ ਦਿੱਲੀ ਵਾਲਿਆਂ ਨੂੰ ਯਮੁਨਾ ਦੇ ਕਿਨਾਰੇ ਥੋੜ੍ਹੀ ਜਿਹੀ ਜ਼ਮੀਨ ਦਿਓ।'''' ਝਾੜੂ ਲਗਾਉਣਗੇ, ਜਾਦੂ ਦਿਖਾਉਣਗੇ, ਦੁਨੀਆ ਨੂੰ ਬੁਲਾਉਣਗੇ, ਜੰਨਤ ਉਤਾਰਨਗੇ। ਕੁਝ ਲੋਕਾਂ ਨੇ ਕਿਹਾ ਇਹ ਜ਼ੁਲਮ ਹਨ, ਤੁਹਾਨੂੰ ਜ਼ੁਰਮਾਨਾ ਕਰਨਗੇ। ਅਸੀਂ ਹੱਸ ਨੇ ਕਿਹਾ,''''ਅਸੀਂ ਜੁਨੂੰਨ ਹਾਂ, ਉਸ ਦੇ, ਜਿਸ ਦੇ ਤੁਸੀਂ ਹੋ।''''
ਜ਼ਿਕਰਯੋਗ ਹੈ ਕਿ ਯਮੁਨਾ ਨਦੀ ਦੇ ਹੜ੍ਹ ਖੇਤਰ ''ਚ ਆਰਟ ਆਫ ਲਿਵਿੰਗ ਦੇ ਸ਼ੁੱਕਰਵਾਰ ਤੋਂ ਆਯੋਜਿਤ ਹੋਣ ਵਾਲੇ ਤਿੰਨ ਦਿਨਾ ਸੰਸਕ੍ਰਿਤ ਪ੍ਰੋਗਰਾਮ ਨੂੰ ਬੁੱਧਵਾਰ ਨੂੰ ਹਰੀ ਝੰਡੀ ਦਿੱਤੀ ਸੀ ਪਰ ਉਸ ''ਤੇ ਵਾਤਾਵਰਣ ਮੁਆਵਜ਼ੇ ਦੇ ਤੌਰ ''ਤੇ 5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ। ਸਖਤ ਸਵਾਲ ਖੜ੍ਹੇ ਕਰਨ ਤੋਂ ਬਾਅਦ ਟ੍ਰਿਬਿਊਨਲ ਨੇ ਕਾਨੂੰਨੀ ਕੰਮਾਂ ਦਾ ਡਿਸਚਾਰਜ ਨਾ ਕਰਨ ਨੂੰ ਲੈ ਕੇ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ) ''ਤੇ 5 ਲੱਖ ਰੁਪਏ ਅਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ''ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਆਰਟ ਆਫ ਲਿਵਿੰਗ ਨੇ ਕਿਹਾ ਕਿ ਕਿਤੇ ਵੀ ਕੰਕਰੀਟ ਦਾ ਨਿਰਮਾਣ ਨਹੀਂ ਹੋਇਆ ਹੈ, ਕਿਸੇ ਸਥਾਈ ਢਾਂਚੇ ਦਾ ਨਿਰਮਾਣ ਨਹੀਂ ਹੋਇਆ ਅਤੇ ਸਥਲ ''ਤੇ ਸਿਰਫ ਲੱਕੜ, ਕੱਪੜੇ ਅਤੇ ਬਾਂਸ ਨਾਲ ਨਿਰਮਾਣ ਕੀਤਾ ਗਿਆ ਹੈ। ਐੱਨ.ਜੀ.ਟੀ. ਆਰਟ ਆਫ ਲਿਵਿੰਗ ਦੇ ਯਮੁਨਾ ''ਚ ਮਿਲਣ ਵਾਲੇ 17 ਨਾਲਾਂ ''ਚ ਐਂਜਾਈਮ ਛੱਡਣ ਦੀ ਯੋਜਨਾ ਦੇ ਖਿਲਾਫ ਅਰਜ਼ੀ ਦੀ ਸੁਣਵਾਈ ਕਰ ਰਿਹਾ ਸੀ।


author

Disha

News Editor

Related News