ਏਅਰ ਹੋਸਟੈੱਸ ਦੀ ਨੌਕਰੀ ਦਿਵਾਉਣ ''ਤੇ ਠੱਗੇ 5 ਲੱਖ, ਪੀੜਤਾ ਪੁੱਜੀ CM ਯੋਗੀ ਦੀ ਅਦਾਲਤ, FIR ਦਰਜ
Monday, Aug 12, 2024 - 02:48 PM (IST)
ਗੋਂਡਾ : ਗੋਂਡਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਲੜਕੀ ਨੂੰ ਏਅਰ ਹੋਸਟੇਸ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 5 ਲੱਖ 15 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਦੋ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਖੋਂਡਾਰੇ ਥਾਣਾ ਖੇਤਰ ਦੇ ਕਰਨਪੁਰ ਦੀ ਰਹਿਣ ਵਾਲੀ ਕੋਮਲ ਯਾਦਵ (24) ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਜਨਤਾ ਦਰਸ਼ਨ 'ਚ ਮੁਲਾਕਾਤ ਕਰ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਯੁੱਧਿਆ ਨਿਵਾਸੀ ਹਰੀਸ਼ ਤਿਵਾਰੀ ਅਤੇ ਗੋਂਡਾ ਦੇ ਗਿੰਨੀ ਬਾਜ਼ਾਰ ਨਿਵਾਸੀ ਸੁਸ਼ੀਲ ਤਿਵਾਰੀ ਨੇ ਉਸ ਨੂੰ ਏਅਰ ਹੋਸਟੈੱਸ ਦੀ ਨੌਕਰੀ ਦਿਵਾਉਣ ਦੇ ਨਾਂ 'ਤੇ ਪਿਛਲੇ ਸਾਲ 5 ਲੱਖ 15 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ - ਕਲਯੁੱਗੀ ਪਿਓ ਨੇ ਦੋ ਧੀਆਂ ਨੂੰ ਵਾਲਾਂ ਤੋਂ ਫੜ ਸੜਕ 'ਤੇ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ, ਹੈਰਾਨ ਕਰੇਗੀ ਵਜ੍ਹਾ
ਪੁਲਸ ਅਨੁਸਾਰ ਕੋਮਲ ਨੇ 3 ਲੱਖ 7 ਹਜ਼ਾਰ ਰੁਪਏ ਸੁਸ਼ੀਲ ਤਿਵਾੜੀ ਨੂੰ ਫ਼ੋਨ-ਪੇਅ ਰਾਹੀਂ ਦਿੱਤੇ ਸਨ, ਜਦਕਿ ਬਾਕੀ ਰਕਮ ਮੁਲਜ਼ਮਾਂ ਵੱਲੋਂ ਦੱਸੇ ਗਏ ਹੋਰ ਖਾਤਿਆਂ ਵਿੱਚ ਭੇਜ ਦਿੱਤੀ ਗਈ ਸੀ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ 'ਇੰਡੀਗੋ' ਹਵਾਬਾਜ਼ੀ ਕੰਪਨੀ ਦਾ ਜਾਅਲੀ ਨਿਯੁਕਤੀ ਪੱਤਰ ਅਤੇ ਹੋਰ ਦਸਤਾਵੇਜ਼ ਭੇਜ ਕੇ ਕੋਮਲ ਨੂੰ ਚਾਰਜ ਲੈਣ ਲਈ ਮੁੰਬਈ ਬੁਲਾਇਆ, ਜਿੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਪੀੜਤ ਨੇ ਮੁੱਖ ਮੰਤਰੀ ਨੂੰ ਜਨਤਕ ਤੌਰ 'ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪੁਲਸ ਨੇ ਸ਼ੁੱਕਰਵਾਰ ਨੂੰ ਥਾਣਾ ਖੁੰਡਾਰੇ 'ਚ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਭੈਣਾਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅੱਜ ਆਉਣਗੇ ਖਾਤਿਆਂ 'ਚ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8