ਰਿਸ਼ਤੇਦਾਰ ਘਰ ਅਫ਼ਸੋਸ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 5 ਜੀਆਂ ਦੀ ਹੋਈ ਦਰਦਨਾਕ ਮੌਤ
Thursday, Mar 09, 2023 - 05:15 AM (IST)
ਭੋਪਾਲ (ਭਾਸ਼ਾ): ਮੱਧ ਪ੍ਰਦੇਸ਼ ਵਿਚ ਰਿਸ਼ਤੇਦਾਰੀ ਵਿਚ ਹੋਈ ਮੌਤ ਦਾ ਅਫ਼ਸੋਸ ਕਰਨ ਜਾ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿਚ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ 2 ਔਰਤਾਂ ਵੀ ਸ਼ਾਮਲ ਸਨ।
ਇਹ ਖ਼ਬਰ ਵੀ ਪੜ੍ਹੋ - DRI ਹੱਥ ਲੱਗੀ ਵੱਡੀ ਸਫ਼ਲਤਾ, 53 ਕਰੋੜ ਦੀ ਹੈਰੋਇਨ ਸਣੇ ਵਿਦੇਸ਼ੀ ਤਸਕਰ ਨੂੰ ਏਅਰਪੋਰਟ ਤੋਂ ਕੀਤਾ ਕਾਬੂ
ਟੀਕਮਗੜ੍ਹ ਜ਼ਿਲ੍ਹੇ ਵਿਚ ਜਤਾਰਾ ਨੇੜੇ ਤੇਜ਼ ਰਫ਼ਤਾਰ ਇਕ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਉਸ ਵਿਚ ਸਵਾਰ 2 ਔਰਤਾਂ ਸਣੇ 5 ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖ਼ਮੀ ਹੋ ਗਏ। ਜਤਾਰਾ ਥਾਣੇ ਦੇ ਇੰਸਪੈਕਟਰ ਹਿਮਾਂਸ਼ੂ ਭਿੰਡੀਆ ਨੇ ਦੱਸਿਆ ਕਿ ਬਲੈਰੋ ਕਾਰ ਵਿਚ 13 ਲੋਕ ਸਵਾਰ ਸਨ ਤੇ ਹਾਦਸਾ ਮੰਗਲਵਾਰ ਦੇਰ ਰਾਤ ਤਕਰੀਬਨ 12 ਵਜੇ ਵਾਪਰਿਆ। ਘਟਨਾ ਦੀ ਥਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 40 ਕਿੱਲੋਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਵਾਹਨ ਵਿਚ ਸਵਾਰ ਲੋਕ ਜ਼ਿਲ੍ਹੇ ਦੇ ਰਾਜਨਗਰ ਵਿਚ ਕਿਸੇ ਰਿਸ਼ਤੇਦਾਰ ਦੇ ਹੋਈ ਮੌਤ 'ਤੇ ਅਫ਼ਸੋਸ ਕਰਨ ਜਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਹੋਲੀ ਦਾ ਰੰਗ ਉਤਾਰਦਿਆਂ ਜਾਨ ਗੁਆ ਬੈਠਾ ਇੰਜੀਨੀਅਰਿੰਗ ਦਾ ਵਿਦਿਆਰਥੀ, ਪੜ੍ਹੋ ਪੂਰੀ ਘਟਨਾ
ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰ ਹੋਣ ਕਾਰਨ ਵਾਹਨ ਚਾਲਕ ਦੇ ਕਾਬੂ ਤੋਂ ਬਾਹਰ ਹੋ ਗਿਆ ਤੇ ਗੱਡੀ ਦਰਖ਼ਤ ਨਾਲ ਟਕਰਾ ਗਈ। ਹਾਦਸੇ ਵਿਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਜ਼ਿਲ੍ਹੇ ਦੇ ਮਵਈ ਪਿੰਡ ਦੇ ਰਹਿਣ ਵਾਲੇ ਸਨ ਤੇ ਇਕ ਹੀ ਪਰਿਵਾਰ ਦੇ ਸਨ ਤੇ ਉਨ੍ਹਾਂ ਦੀ ਉਮਰ 30 ਸਾਲ ਦੇ ਨੇੜੇ ਸੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਵਾਹਨ ਵਿਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ 8 ਜ਼ਖ਼ਮੀਆਂ 'ਚੋਂ ਚਾਰ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਝਾਂਸੀ ਮੈਡੀਕਲ ਕਾਲਜ ਤੇ ਹਸਪਤਾਲ 'ਚ ਤੇ ਬਾਕੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।