5 ਦਿਨਾਂ ’ਚ 25 ਉਡਾਨਾਂ 300 ਟਨ ਕੋਵਿਡ ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਦਿੱਲੀ
Tuesday, May 04, 2021 - 10:02 AM (IST)
ਨਵੀਂ ਦਿੱਲੀ- ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪਿਛਲੇ 5 ਦਿਨਾਂ ’ਚ 25 ਉਡਾਨਾਂ 300 ਟਨ ਕੋਵਿਡ-19 ਰਾਹਤ ਸਮੱਗਰੀ ਲੈ ਕੇ ਪੁੱਜੀਆਂ ਹਨ। ਇਹ ਉਡਾਨਾਂ ਅਮਰੀਕਾ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਥਾਈਲੈਂਡ, ਜਰਮਨ, ਕਤਰ, ਉਜ਼ਬੇਕਿਸਤਾਨ, ਹਾਂਗਕਾਂਗ ਅਤੇ ਚੀਨ ਵਰਗੇ ਦੇਸ਼ਾਂ ਤੋਂ ਆਈਆਂ ਸਨ। ਵਧੇਰੇ ਰਾਹਤ ਸਮੱਗਰੀ ਵਾਲੀਆਂ ਉਡਾਨਾਂ ਦਾ ਸੰਚਾਲਣ ਭਾਰਤੀ ਹਵਾਈ ਫੌਜ ਦੇ ਹਵਾਈ ਜਹਾਜ਼ਾਂ ਨੇ ਕੀਤਾ। ਇਨ੍ਹਾਂ ਵਿਚ ਆਈ ਐੱਲ-76, ਸੀ-130, ਸੀ-5 ਅਤੇ ਸੀ-17 ਸ਼ਾਮਲ ਹਨ। ਇਨ੍ਹਾਂ ਉਡਾਨਾਂ ਰਾਹੀਂ 7200 ਆਕਸੀਜਨ ਸਿਲੰਡਰ, 9,28,000 ਤੋਂ ਵੱਧ ਮਾਸਕ, 1,36,000 ਰੇਮਡੇਸਿਵਿਰ ਇੰਜੈਕਸ਼ਨ ਅਤੇ ਹੋਰ ਸਮਾਨ ਲਿਆਂਦਾ ਗਿਆ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਨਸੀਹਤ, ਕੋਰੋਨਾ ਨੂੰ ਕਾਬੂ ਕਰਨ ਲਈ ਲਾਕਡਾਊਨ 'ਤੇ ਵਿਚਾਰ ਕਰੇ ਕੇਂਦਰ
ਹਵਾਈ ਅੱਡੇ ਦੇ ਸੰਚਾਲਕ ਡੇਹਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਸੋਮਵਾਰ ਇਕ ਬਿਆਨ ਰਾਹੀਂ ਦੱਸਿਆ ਕਿ ਹਵਾਈ ਅੱਡੇ ਨੇ ਰਾਹਤ ਸਮੱਗਰੀ ਨੂੰ ਅੰਤਰਿਮ ਰੂਪ ’ਚ ਰੱਖਣ ਅਤੇ ਵੰਡਣ ਲਈ 3500 ਵਰਗ ਮੀਟਰ ਖੇਤਰ ’ਚ ਗੋਦਾਮ ਬਣਾਇਆ ਹੈ।
ਇਹ ਵੀ ਪੜ੍ਹੋ : ਪਰਿਵਾਰ 'ਚੋਂ ਉੱਠੀਆਂ 3 ਅਰਥੀਆਂ, ਕੋਰੋਨਾ ਪਾਜ਼ੇਟਿਵ 2 ਭਰਾਵਾਂ ਦੀ ਮੌਤ ਮਗਰੋਂ ਤੀਜੇ ਦੀ ਸਦਮੇ 'ਚ ਮੌਤ