ਅਸਮ ''ਚ ਦਿਮਾਗੀ ਬੁਖਾਰ ਨਾਲ ਮੌਤਾਂ ਦੇ 49 ਮਾਮਲੇ ਆਏ ਸਾਹਮਣੇ : ਸਿਹਤ ਮੰਤਰੀ

Saturday, Jul 06, 2019 - 06:14 PM (IST)

ਅਸਮ ''ਚ ਦਿਮਾਗੀ ਬੁਖਾਰ ਨਾਲ ਮੌਤਾਂ ਦੇ 49 ਮਾਮਲੇ ਆਏ ਸਾਹਮਣੇ : ਸਿਹਤ ਮੰਤਰੀ

ਨਵੀਂ ਦਿੱਲੀ— ਅਸਮ 'ਚ ਪੰਜ ਜੁਲਾਈ ਤੱਕ ਦਿਮਾਗੀ ਬੁਖਾਰ ਨਾਲ ਹੋਈਆਂ 49 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ 190 ਲੋਕ ਇਸ ਨਾਲ ਪੀੜਤ ਹਨ। ਅਸਮ ਦੇ ਸਿਹਤ ਮੰਤਰੀ ਹੇਮੰਤ ਵਿਸ਼ਵ ਸਰਸਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਮਾ ਨੇ ਕਿਹਾ ਕਿ ਕੋਕਰਾਝਾਰ ਨੂੰ ਛੱਡ ਕੇ ਸੂਬੇ ਦੇ ਸਾਰੇ ਜ਼ਿਲੇ ਬੁਖਾਰ ਦੀ ਚਪੇਟ 'ਚ ਹਨ ਅਤੇ ਸਥਿਤੀ ਨਾਲ ਨਿਪਟਣ ਲਈ ਜਰੂਰੀ ਕਦਮ ਚੁੱਕੇ ਜਾ ਰਹੇ ਹਨ। ਸਿਹਤ ਵਿਭਾਗ ਦੀ ਨਿਗਰਾਨੀ ਨੈਟਵਰਕ ਦੇ ਸੁਝਾਅ ਦੇ ਆਧਾਰ 'ਤੇ ਖੂਨ ਦੇ ਨਮੂਨੇ ਇਕੱਠੇ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। 
ਸਰਮਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੂਬੇ ਦੀ ਸਰਕਾਰ ਨੇ ਲੋਕਾਂ ਨੂੰ ਜ਼ਿਲਾ ਹਸਪਤਾਲ ਲੈ ਕੇ ਜਾਣ ਲਈ ਪਰਿਵਾਹਨ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਜਾਪਾਨੀ ਇੰਸੈਫਲਾਈਟਿਸ ਇਕਾਈਆਂ ਅਤੇ ਵਾਰਡਾਂ 'ਚ ਬੈਡ ਰਿਜ਼ਰਵਡ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮਰੀਜ਼ਾਂ ਦੀ ਜਾਂਚ ਅਤੇ ਇਲਾਜ਼ ਦਾ ਖਰਚ ਚੁੱਕੇਗੀ। ਇਸ ਤੋਂ ਇਲਾਵਾ ਵੀ ਸੂਬੇ ਦੀ ਸਰਕਾਰ ਨੇ ਰੋਗ ਤੋਂ ਨਿਪਟਣ ਲਈ ਕਈ ਕਦਮ ਚੁੱਕੇ ਹਨ।


author

satpal klair

Content Editor

Related News